ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮਾਮਲਿਆਂ ਦੇ ਮਨਿਸਟਰ ਮਾਨਯੋਗ ਕ੍ਰਿਸ ਫਾਫੋਈ ਕੋਲ ਇਮੀਗ੍ਰੇਸ਼ਨ ਮਾਮਲਿਆਂ ਉੱਪਰ ਫੈਸਲੇ ਲੈਣ ਦੀਆਂ ਵਧੇਰੇ ਤਾਕਤਾਂ ਉੱਪਰ ਅੱਜ ਪਾਰਲੀਮੈਂਟ ਨੇ ਦੋ ਸਾਲ ਲਈ ਹੋਰ ਮੋਹਰ ਲਾ ਦਿੱਤੀ ਹੈ | ਪਿਛਲੇ ਸਾਲ ਕੋਵਿਡ-19 ਦੇ ਚੱਲਦਿਆਂ ਕੋਵਿਡ-19 ਰਿਸਪਾਂਸ ਅਮੈਂਡਮੈਂਟ ਬਿੱਲ 2020 ਪਾਸ ਕੀਤਾ ਗਿਆ ਸੀ | ਜਿਸ ਤਹਿਤ ਇਮੀਗ੍ਰੇਸ਼ਨ ਸਮੇਤ ਨਿਊਜ਼ੀਲੈਂਡ ਸਰਕਾਰ ਨੂੰ ਵੀ ਵਿਸ਼ੇਸ਼ ਅਧਿਕਾਰ ਦਿੱਤੇ ਗਏ ਸਨ |
ਇਸ ਬਿੱਲ ਦੀ ਮਿਆਦ ਇੱਕ ਬਾਰ ਮਈ 2021 ਵਿਚ ਸਮਾਪਤ ਹੋ ਜਾਣੀ ਸੀ | ਪਰ ਕੋਵਿਡ ਕਰਕੇ ਇਮੀਗ੍ਰੇਸ਼ਨ ਦੀ ਅਜੇ ਵੀ ਸਥਿਤੀ ਜਿਓਂ ਦੀ ਤਿਓਂ ਬਣੀ ਹੋਈ ਹੈ | ਇਸ ਕਰਕੇ ਸਰਕਾਰ ਵਲੋਂ ਅੱਜ ਪਾਰਲੀਮੈਂਟ ਵਿਚ ਇਸ ਬਿੱਲ ਦੇ ਪ੍ਰਭਾਵ ਦੀ ਮਿਆਦ ਦੋ ਸਾਲ ਲਈ ਵਧਾ ਲਈ ਹੈ | ਹੁਣ ਇਮੀਗ੍ਰੇਸ਼ਨ ਮਨਿਸਟਰ ਕੋਲ ਮਈ 2023 ਤੱਕ ਉਕਤ ਤਾਕਤਾਂ ਦਾ ਪ੍ਰਭਾਵ ਰਹੇਗਾ |
ਇਥੇ ਜਿਕਰਯੋਗ ਹੈ ਕਿ ਇਮੀਗ੍ਰੇਸ਼ਨ ਮਨਿਸਟਰ ਕ੍ਰਿਸ ਫਾਫੋਈ ਨੇ ਹੁਣ ਤੱਕ 18 ਬਾਰ ਇਹਨਾਂ ਤਾਕਤਾਂ ਦੀ ਵਰਤੋਂ ਕੀਤੀ ਹੈ |
ਜਿਹਨਾਂ ਵਿਚ ਆਟੋਮੈਟਿਕ ਵਰਕ ਵੀਜ਼ਿਆਂ ਵਿਚ ਵਾਧਾ , ਵਿਜ਼ਟਰ ਵੀਜ਼ਾ ਹੋਲਡਰਾਂ ਦੇ ਵੀਜ਼ਿਆਂ ਵਿਚ ਵਾਧਾ ਅਤੇ ਵਿਜ਼ਟਰ ਵੀਜ਼ਾ ਹੋਲਡਰਾਂ ਦੇ ਸੀਜ਼ਨਲ ਵਰਕ ਵੀਜ਼ੇ ਵਿਚ ਵੀਜ਼ੇ ਤਬਦੀਲ ਕਰਨੇ ਆਦਿ ਸ਼ਾਮਿਲ ਹਨ |
ਇਸਤੇ ਇਮੀਗ੍ਰੇਸ਼ਨ ਮਨਿਸਟਰ ਕ੍ਰਿਸ ਫਾਫੋਈ ਦਾ ਕਹਿਣਾ ਹੈ ਕਿ ਜਿੰਨਾ ਚਿਰ ਨਿਊਜ਼ੀਲੈਂਡ ਵਿਚ ਕੋਵਿਡ 19 ਬਾਬਤ ਵੈਕਸੀਨ ਦਾ ਚੱਕਰ ਪੂਰਾ ਨਹੀਂ ਹੁੰਦਾ | ਉਹਨਾਂ ਚਿਰ ਸਾਨੂੰ ਸਮੂਹਿਕ ਤੇ ਵੱਡੇ ਫੈਸਲੇ ਲੈਣੇ ਪੈ ਸਕਦੇ ਹਨ | ਜਿਸ ਕਰਕੇ ਇਸ ਕਿਸਮ ਦੇ ਸੰਵਿਧਾਨਿਕ ਵਿਕਲਪ ਦੀ ਸਖਤ ਜਰੂਰਤ ਹੈ | ਜਿਸ ਲਈ ਸਰਕਾਰ ਵਲੋਂ ਪਾਰਲੀਮੈਂਟ ਤੋਂ ਉਕਤ ਤਾਕਤਾਂ ਉੱਪਰ ਦੋ ਸਾਲ ਦਾ ਵਾਧਾ ਕਰਵਾਇਆ ਹੈ |