ਆਕਲੈਂਡ (ਹਰਪ੍ਰੀਤ ਸਿੰਘ) - ਇਸ ਵੇਲੇ ਵੱਡੀ ਗਿਣਤੀ ਵਿੱਚ ਨਿਊਜੀਲ਼ੈਂਡ ਫਸੇ ਭਾਰਤੀ, ਜਿਨ੍ਹਾਂ ਵਿੱਚ ਜਿਆਦਾਤਰ ਨਿਊਜੀਲ਼ੈਂਡ ਵੱਸਦੇ ਬੱਚਿਆਂ ਦੇ ਮਾਪੇ ਹਨ ਜੋ ਉਨ੍ਹਾਂ ਨੂੰ ਇੱਥੇ ਮਿਲਣ ਆਏ ਸਨ, ਭਾਰਤ ਜਾਣ ਨੂੰ ਕਾਹਲੇ ਹਨ ਤੇ ਅਜਿਹੇ ਯਾਤਰੀਆਂ ਲਈ ਸੇਈਓਨ ਟਰੈਵਲ ਵਲੋਂ ਵਿਸ਼ੇਸ਼ ਜਹਾਜ ਰਾਂਹੀ ਭਾਰਤ ਦੇ ਕੋਚੀ ਤੱਕ ਸਿੱਧੀ ਉਡਾਣ ਦਾ ਉਪਰਾਲਾ ਕੀਤਾ ਗਿਆ ਹੈ, ਇਸ ਲਈ ਭਾਰਤੀ ਸਰਕਾਰ ਵਲੋਂ ਐਨ ਓ ਸੀ ਮਿਲ ਚੁੱਕੀ ਹੈ। ਸੇਈਓਨ ਟਰੈਵਲ ਦੀ ਇਹ 8ਵੀਂ ਸਿੱਧੀ ਉਡਾਣ ਹੋਏਗੀ, ਜੋ ਬਾਰਡਰ ਬੰਦ ਹੋਣ ਤੋਂ ਬਾਅਦ ਭਾਰਤ ਜਾ ਰਹੀ ਹੈ, ਸੇਈਓਨ ਟਰੈਵਲ ਵਲੋਂ ਹੁਣ ਤੱਕ 1600 ਯਾਤਰੀਆਂ ਨੂੰ ਭਾਰਤ ਦੇ ਵੱਖੋ-ਵੱਖ ਹਿੱਸਿਆਂ ਵਿੱਚ ਵਿਸ਼ੇਸ਼ ਉਡਾਣਾ ਰਾਂਹੀ ਭੇਜਿਆ ਜਾ ਚੁੱਕਾ ਹੈ।