ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਆਕਲੈਂਡ ਦੇ ਈਡਨ ਪਾਰਕ ਵਿੱਚ ਬੰਗਲਾਦੇਸ਼ ਨਾਲ ਚੱਲ ਰਹੀ ਟੀ20 ਸੀਰੀਜ ਦਾ ਤੀਜਾ ਮੈਚ ਸੀ, ਪਹਿਲਾਂ ਟਾਸ ਜਿੱਤ ਬੰਗਲਾਦੇਸ਼ ਦੀ ਟੀਮ ਨੇ ਗੇਂਦਬਾਜੀ ਦਾ ਫੈਸਲਾ ਲਿਆ। ਕਿਉਂਕਿ ਇਹ ਮੈਚ 10 ਓਵਰਾਂ ਦਾ ਸੀ ਇਸੇ ਲਈ ਬੰਗਲਾਦੇਸ਼ ਨੂੰ ਆਸ ਸੀ ਕਿ ਉਹ ਮੇਜਬਾਨ ਟੀਮ ਨੂੰ ਇੱਕ ਢੁਕਵੇਂ ਟੀਚੇ ਤੱਕ ਰੋਕ ਲਏਗੀ।
ਪਰ ਫਿਨ ਐਲੇਨ ਵਲੋਂ ਖੇਡੀ 29 ਗੇਂਦਾ ਦੀ ਵਾਰੀ ਨੇ ਬੰਗਲਾਦੇਸ਼ ਲਈ ਵੱਡੀ ਮੁਸੀਬਤ ਖੜੀ ਕਰ ਦਿੱਤੀ, ਉਸਨੇ ਵਾਰੀ ਵਿੱਚ 71 ਦੋੜਾਂ ਬਣਾਈਆਂ ਤੇ ਨਿਊਜੀਲੈਂਡ ਨੇ ਸਿਰਫ 10 ਓਵਰਾਂ ਵਿੱਚ 141 ਦਾ ਸਕੋਰ ਖੜਾ ਕਰ ਦਿੱਤਾ, ਨਿਊਜੀਲੈਂਡ ਨੇ ਪੂਰੀ ਵਾਰੀ ਵਿੱਚ 4 ਵਿਕਟਾਂ ਗੁਆਈਆਂ।
ਦੂਜੇ ਪਾਸੇ ਜਦੋਂ ਬੰਗਲਾਦੇਸ਼ ਦੀ ਟੀਮ ਦੀ ਵਾਰੀ ਆਈ ਤਾਂ ਮੁਹੰਮਦ ਨਈਮ ਦੇ 19 ਦੇ ਨਿੱਜੀ ਸਕੋਰ ਤੋਂ ਵੱਧ ਕੋਈ ਵੀ ਸਕੋਰ ਨਾ ਬਣਾ ਸਕਿਆ ਤੇ ਪੂਰੀ ਟੀਮ 9.3 ਓਵਰਾਂ ਵਿੱਚ ਸਿਰਫ 76 ਦਾ ਸਕੋਰ ਹੀ ਬਣਾ ਸਕੀ ਤੇ ਨਿਊਜੀਲੈਂਡ ਨੇ ਸੀਰੀਜ ਦਾ ਇਹ ਮੈਚ 65 ਸਕੋਰਾਂ ਨਾਲ ਜਿੱਤ ਲਿਆ ਤੇ ਸੀਰੀਜ਼ 'ਤੇ 3-0 ਨਾਲ ਕਾਬਜ ਹੋਈ।