ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਹੋਏ ਇੱਕ ਹਾਦਸੇ ਤੋਂ ਬਾਅਦ 3 ਐਂਬੂਲੇਂਸ ਅਧਿਕਾਰੀਆਂ ਨੂੰ ਹਸਪਤਾਲ ਭਰਤੀ ਕਰਵਾਏ ਜਾਣ ਦੀ ਖਬਰ ਹੈ। ਹਾਦਸਾ ਕਂਸਟੇਲੇਸ਼ਨ ਡਰਾਈਵ ਤੇ ਅੱਪਰ ਹਾਰਬਰ ਹਾਈਵੇਅ 'ਤੇ 12.14 ਦੇ ਲਗਭਗ ਹੋਇਆ ਦੱਸਿਆ ਜਾ ਰਿਹਾ ਹੈ।
ਇਸ ਹਾਦਸੇ ਕਰਕੇ ਐਂਬੂਲੇਂਸ ਦੇ 3 ਅਧਿਕਾਰੀਆਂ ਨੂੰ ਹਸਪਤਾਲ ਭਰਤੀ ਕਰਵਾਏ ਜਾਣ ਦੀ ਪੁਸ਼ਟੀ ਸੇਂਟ ਜੋਨ ਟਰਸ਼ਰੀ ਮੈਨੇਜਰ ਐਂਡਰਿਊ ਅੇਵਰਸਿਸ ਨੇ ਕੀਤੀ ਹੈ। ਇੱਕ ਯੂਟੀਈ ਜੋ ਕਿ ਇੱਕ ਬੋਟ ਟੋਅ ਕਰਕੇ ਲੈ ਜਾ ਰਹੀ ਸੀ, ਉਸ ਨਾਲ ਐਂਬੂਲੇਂਸ ਦੀ ਟੱਕਰ ਹੋਈ ਦੱਸੀ ਜਾ ਰਹੀ ਹੈ