ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਪੁਲਿਸ ਵਲੋਂ 6 ਲੋਕਾਂ ਦੀ ਗਿ੍ਰਫਤਾਰੀ ਕੀਤੀ ਗਈ ਹੈ ਤੇ 10 ਡਰਟ ਬਾਈਕ ਸੀਜ਼ ਕੀਤੀਆਂ ਗਈਆਂ ਹਨ। ਇਸਦੇ ਨਾਲ ਹੀ ਹਜਾਰਾਂ ਡਾਲਰਾਂ ਦਾ ਜੁਰਮਾਨਾ ਵੀ ਇਨ੍ਹਾਂ ਮੋਟਰਸਾਈਕਲ ਚਾਲਕਾਂ ਨੂੰ ਲਾਇਆ ਗਿਆ ਹੈ।
ਕਾਉਂਟੀ ਮੈਨੂਕਾਊ ਦੇ ਇੰਸਪੈਕਟਰ ਕੇਅ ਲੀਨ ਨੇ ਇਸ ਸਬੰਧੀ ਇਹ ਵੀ ਦੱਸਿਆ ਹੈ ਕਿ ਅਜੇ ਬੱਸ ਨਹੀਂ ਹੋਈ, ਅਜੇ ਉਨ੍ਹਾਂ ਹੋਰ ਡਰਾਈਵਰਾਂ 'ਤੇ ਵੀ ਐਕਸ਼ਨ ਲਿਆ ਜਾਏਗਾ, ਜੋ ਇਸ ਰੇਸਿੰਗ ਇਵੈਂਟ ਦਾ ਹਿੱਸਾ ਬਣੇ ਸਨ।
ਕੇਅ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਮੋਟਰਸਾਈਕਲ ਚਾਲਕਾਂ ਕਰਕੇ ਆਮ ਲੋਕਾਂ ਨੂੰ ਕਾਫੀ ਦਿੱਕਤ ਹੋਈ ਸੀ ਤੇ ਇਨ੍ਹਾਂ ਖਿਲਾਫ ਕਈਆਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ ਹਨ।