ਆਕਲੈਂਡ (ਹਰਪ੍ਰੀਤ ਸਿੰਘ) - ਈਜ਼ਟਰ ਲੌਂਗ ਵੀਕੈਂਡ ਦੌਰਾਨ ਹਰ ਸਾਲ “ਵੈਲਿੰਗਟਨ ਸੁਪਰ ਚੈਂਪ” ਨਾਮੀ ਕ੍ਰਿਕਟ ਟੂਰਨਾਮੈਂਟ ਵੈਲਿੰਗਟਨ ਦੀ ਧਰਤੀ 'ਤੇ ਕਰਵਾਇਆ ਜਾਂਦਾ ਹੈ। ਇਸ ਟੂਰਨਾਮੈਂਟ ਦੇ ਪੂਲ ਬੀ ਵਿੱਚ ਵੈਲਿੰਗਟਨ ਪੰਜਾਬੀ ਕਲੱਬ ਦੀ ਕ੍ਰਿਕਟ ਟੀਮ ‘ਥੰਡਰਬ੍ਰਡਸ’ ਟੀਮ ਨੇ ਪਹਿਲੀ ਵਾਰ ਕਪਤਾਨ ਵਿੱਕੀ ਬਰਾੜ ਅਤੇ ਅਮਿੱਤ ਸਾਲਇਨ ਦੀ ਅਗਵਾਈ ਵਿੱਚ ਹਿੱਸਾ ਲਿਆ ਅਤੇ ਟੂਰਨਾਮੈਂਟ ਵਿੱਚ ਕੁੱਲ ਚਾਰ ਮੈਚ ਖੇਡੇ ।
ਥੰਡਰਬ੍ਰਡਸ ਟੀਮ ਨੇ ਦੋ ਲੀਗ ਮੈਚ ਅਤੇ ਸੈਮੀਫਾਈਨਲ ਜਿੱਤਣ ਤੋਂ ਬਾਅਦ ਅੱਜ ਫ਼ਾਈਨਲ ਮੁਕਾਬਲੇ ਵਿੱਚ “ਨੌਰਥ ਸਿਟੀ ਲਾਇਨਜ਼’ ਖ਼ਿਲਾਫ ਖੇਡਦਿਆਂ ਜ਼ਬਰਦਸਤ ਜਿੱਤ ਹਾਸਲ ਕਰਕੇ “ਵੈਲਿੰਗਟਨ ਸੁਪਰ ਚੈਂਪ 2021” ਦਾ ਖ਼ਿਤਾਬ ਆਪਣੇ ਨਾਮ ਕੀਤਾ।
ਕਲੱਬ ਪ੍ਰਬੰਧਕ ਹਰਵਿੰਦਰ ਗਿੱਲ, ਗੁਰਪ੍ਰੀਤ ਢਿੱਲੋਂ ਅਤੇ ਦਲੇਰ ਬੱਲ ਨੇ ਸਮੂਹ ਟੀਮ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਸਮੂਹ ਟੀਮ ਨੂੰ ਵਧਾਈਆਂ ਦਿੱਤੀਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ। ਕਲੱਬ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਭਵਿੱਖ ਦੀਆਂ ਗਤੀਵਿਧੀਆਂ ਬਾਰੇ ਜਾਨਣ 027 244 3336 - 0210 657 640 - 0211 360 364 ਇਨ੍ਹਾਂ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।