ਆਕਲ਼ੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਦੇਗ ਤੇਗ ਫਤਹਿ ਗੁਰੂ ਨਾਨਕ ਸਿੱਖ ਗੁਰਦੁਆਰਾ ਅਤੇ ਕਬੱਡੀ ਫੇਡਰੇਸ਼ਨ ਆਫ ਨਿਊਜੀਲੈਂਡ ਵਲੋਂ ਆਉਂਦੀ 10 ਅਪ੍ਰੈਲ ਦਿਨ ਸ਼ਨੀਵਾਰ ਨੂੰ ਐਵਨਹੇੱਡ ਪਾਰਕ (146 ਹੳਾਟਹੋਰਨਦੲਨ ਰੋੳਦ ੳਵੋਨਹੲੳਦ) ਦੀ ਗਰਾਉਂਡ ਵਿੱਚ ਕ੍ਰਾਈਸਚਰਚ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ।
ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਦੇ ਵਲੋਂ ਇਸ ਟੂਰਨਾਮੈਂਟ ਸਬੰਧੀ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਕ੍ਰਾਈਸਚਰਚ ਵਿੱਚ ਇਨ੍ਹੇਂ ਵੱਡੇ ਪੱਧਰ ਦਾ ਕਬੱਡੀ ਟੂਰਨਮੈਂਟ ਪਹਿਲੀ ਵਾਰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਆਕਲੈਂਡ, ਟੌਰੰਗਾ, ਟੀਪੁੱਕੀ, ਹੈਮਿਲਟਨ, ਹੈਸਟਿੰਗਸ ਤੋਂ ਕਬੱਡੀ ਖਿਡਾਰੀ ਕ੍ਰਾਈਸਚਰਚ ਪੁੱਜਣਗੇ।
ਇਸਦੇ ਨਾਲ ਹੀ ਦਰਸ਼ਕਾਂ ਲਈ ਵੀ ਟੱਗ ਆਫ ਵਾਰ, ਮਿਊਜੀਕਲ ਚੇਅਰ, ਲੇਡੀਜ਼ ਚੇਅਰ ਤੇ ਬੱਚਿਆਂ ਦੀਆਂ ਖੇਡਾਂ ਵੀ ਕਰਵਾਈਆਂ ਜਾਣਗੀਆਂ।
ਸੰਗਤਾਂ ਨੂੰ ਇਸ ਟੂਰਨਾਮੈਂਟ ਵਿੱਚ ਵੱਡੀ ਗਿਣਤੀ ਵਿੱਚ ਪੁੱਜਣ ਦੀ ਬੇਨਤੀ ਕੀਤੀ ਗਈ ਹੈ।
ਟੂਰਨਾਮੈਂਟ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰੱਖਿਆ ਗਿਆ ਹੈ।