ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਾਸੀ ਹੁਣ ਸਰਕਾਰ ਵਲੋਂ ਜਾਰੀ ਨਵੇਂ ਤਰੀਕੇ ਨਾਲ ਜਾਣ ਸਕਣਗੇ ਕਿ ਰੋਜਾਨਾ ਕਿੰਨੇ ਜਣਿਆਂ ਨੂੰ ਕੋਰੋਨਾ ਦੇ ਟੀਕੇ ਲੱਗ ਚੁੱਕੇ ਹਨ ਜਾਂ ਲੱਗ ਰਹੇ ਹਨ।
ਸਰਕਾਰ ਤੇ ਸਿਹਤ ਮੰਤਰਾਲੇ ਨੇ 'ਆਨਲਾਈਨ ਡੇਸ਼ਬੋਰਡ' ਨਾਮ ਦੀ ਸੁਵਿਧਾ ਜਾਰੀ ਕੀਤੀ ਹੈ ਤੇ ਲੰਿਕ 'ਤੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ ਕਿ ਕੋਰੋਨਾ ਟੀਕਾਕਰਨ ਤਹਿਤ ਕਿੰਨੇ ਨਿਊਜੀਲੈਂਡ ਵਾਸੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ ਤੇ ਰੋਜਾਨਾ ਕਿੰਨਿਆਂ ਦਾ ਹੋ ਰਿਹਾ ਹੈ। ਇਸ ਨੂੰ ਹਰ ਬੱੁਧਵਾਰ ਅਪਡੇਟ ਕੀਤਾ ਜਾਏਗਾ।
6 ਅਪ੍ਰੈਲ ਰਾਤ 11.59 ਤੱਕ 71,103 ਨਿਊਜੀਲੈਂਡ ਵਾਸੀਆਂ ਨੂੰ ਕੋਰੋਨਾ ਦਾ ਪਹਿਲਾ ਟੀਕਾ ਲਾਇਆ ਜਾ ਚੁੱਕਾ ਹੈ ਤੇ 19,273 ਨੂੰ ਕੋਰੋਨਾ ਦੇ ਦੂਜੇ ਟੀਕੇ ਦੀ ਡੋਜ਼ ਵੀ ਦਿੱਤੀ ਜਾ ਚੁੱਕੀ ਹੈ। ਭਾਵ ਕੁੱਲ 90,283 ਨੂੰ ਟੀਕੇ ਲਾਏ ਜਾ ਚੁੱਕੇ ਹਨ।
ਇਸ ਆਨਲਾਈਨ ਡੇਸ਼ਬੋਰਡ ਵਿੱਚ ਡੀ ਐਚ ਬੀ 'ਤੇ ਆਧਾਰਿਤ, ਲੰਿਗ 'ਤੇ ਆਧਾਰਿਤ, ਨਸਲ 'ਤੇ ਆਧਾਰਿਤ, ਉਮਰ 'ਤੇ ਆਧਾਰਿਤ ਤੇ ਹੋਰ ਅਹਿਮ ਜਾਣਕਾਰੀਆਂ ਵੀ ਪਾਈਆਂ ਗਈਆਂ ਹਨ।