ਆਕਲੈਂਡ (ਹਰਪ੍ਰੀਤ ਸਿੰਘ) - ਫਰੰਟਲਾਈਨ ਬਾਰਡਰ ਕਰਮਚਾਰੀ, ਜਿਸ ਨੂੰ ਅੱਜ ਕੋਰੋਨਾ ਦੀ ਪੁਸ਼ਟੀ ਹੋਈ ਹੈ, ਉਸਨੂੰ ਕੋਰੋਨਾ ਦਾ ਟੀਕਾ ਨਹੀਂ ਲਾਇਆ ਗਿਆ ਸੀ, ਪਰ ਇਸਦੇ ਬਾਵਜੂਦ ਨਿਊਜੀਲ਼ੈਂਡ ਸਰਕਾਰ ਸੀਨਾ ਠੋਕ ਕੇ ਕਹਿ ਰਹੀ ਹੈ ਕਿ 90% ਬਾਰਡਰ ਕਰਮਚਾਰੀਆਂ ਨੂੰ ਘੱਟੋ-ਘੱਟ ਫਾਈਜ਼ਰ ਕੰਪਨੀ ਦਾ ਇੱਕ ਟੀਕਾ ਲੱਗ ਚੁੱਕਾ ਹੈ।
ਪਰ ਇੱਕ ਹੋਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਰਕਾਰ ਇਹੀ ਨਹੀਂ ਦੱਸ ਪਾ ਰਹੀ ਕਿ 90% ਕਿੰਨਿਆਂ ਕਰਮਚਾਰੀਆਂ ਦਾ, ਭਾਵ ਫਰੰਟਲਾਈਨ ਬਾਰਡਰ ਕਰਮਚਾਰੀਆਂ ਦੀ ਕੁੱਲ ਕਿੰਨੀ ਗਿਣਤੀ ਹੈ।
45 ਦਿਨ ਪਹਿਲਾਂ ਇਨ੍ਹਾਂ ਬਾਰਡਰ ਕਰਮਚਾਰੀਆਂ ਦੀ ਵੈਕਸੀਨੇਸ਼ਨ ਦਾ ਕੰਮ ਸ਼ੁਰੂ ਹੋਇਆ ਸੀ ਤਾਂ ਜੋ ਇਨ੍ਹਾਂ ਨੂੰ ਕੋਰੋਨਾ ਤੋਂ ਸੁਰੱਖਿਅਤ ਰੱਖਿਆ ਜਾ ਸਕੇ ਤੇ ਆਪ ਮੁਹਾਰੇ ਨਿਊਜੀਲੈਂਡ ਵਾਸੀ ਵੀ ਕਿਤੇ ਨਾ ਕਿਤੇ ਸੁਰੱਖਿਅਤ ਹੋ ਜਾਣੇ ਸਨ। ਪਰ ਅੱਜ ਵੀਰਵਾਰ ਇੱਕ ਬਾਰਡਰ ਕਰਮਚਾਰੀ ਨੂੰ ਕੋਰੋਨਾ ਦੀ ਪੁਸ਼ਟੀ ਕਰਕੇ ਲੱਖਾਂ ਨਿਊਜੀਲੈਂਡ ਵਾਸੀਆਂ ਦੇ ਮਨਾਂ ਵਿੱਚ ਸਰਕਾਰ ਨੇ ਸੁਆਲ ਖੜਾ ਕਰ ਦਿੱਤਾ ਹੈ। ਹਾਲਾਂਕਿ ਉਕਤ ਕਰਮਚਾਰੀ ਤੋਂ ਕਮਿਊਨਿਟੀ ਵਿੱਚ ਕੋਰੋਨਾ ਹੋਣ ਦਾ ਘੱਟ ਖਤਰਾ ਹੈ, ਪਰ ਅੱਜ ਸਾਹਮਣੇ ਆਇਆ ਇਹ ਨਵਾਂ ਕੇਸ, ਕੀ ਸਰਕਾਰ ਦੇ 90% ਦਾਅਵੇ ਵਾਲੇ ਝੂਠ ਦੀ ਪੋਲ ਨਹੀਂ ਖੋਲ ਰਿਹਾ?