ਆਕਲੈਂਡ (ਹਰਪ੍ਰੀਤ ਸਿੰਘ) - ਛੋਟੇ ਕਾਰੋਬਾਰੀਆਂ 'ਤੇ ਵੱਧ ਰਹੇ ਖਰਚਿਆਂ ਦਾ ਦਬਾਅ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਰੀਟੇਲ ਐਨ ਜੈਡ ਦਾ ਮੰਨਣਾ ਹੈ ਕਿ ਆਉਂਦੀ ਤਿਮਾਹੀ ਤੱਕ ਰੀਟੇਲ ਦੇ 2 ਤਿਹਾਈ ਕਾਰੋਬਾਰੀ ਚੀਜਾਂ ਦੀ ਕੀਮਤ ਵਿੱਚ ਵਾਧਾ ਕਰਨਗੇ।
ਦਰਅਸਲ ਇਸ ਸੰਭਾਵਿਤ ਵਾਧੇ ਪਿੱਛੇ ਕਈ ਕਾਰਨ ਬਣੇ ਹੋਏ ਹਨ, ਜਿਨ੍ਹਾਂ ਵਿੱਚ ਘੱਟੋ-ਘੱਟ ਤਨਖਾਹਾਂ ਦਾ ਕੀਤਾ ਗਿਆ ਵਾਧਾ ਸਭ ਤੋਂ ਅਹਿਮ ਹੈ ਤੇ ਇਸ ਤੋਂ ਇਲਾਵਾ ਵਧੇ ਹੋਏ ਕੱਚੇ ਮਾਲ ਦਾ ਮੁੱਲ, ਟ੍ਰਾਂਸਪੋਰਟੇਸ਼ਨ ਦੇ ਲਗਭਗ ਦੁੱਗਣੇ ਖਰਚੇ ਇਸ ਵਾਧੇ ਨੂੰ ਕੀਤੇ ਜਾਣ ਦਾ ਅਹਿਮ ਕਾਰਨ ਬਣ ਰਹੇ ਹਨ ਤੇ ਹੁਣ ਇਸ ਰੀਟੇਲ ਖੇਤਰ ਦੇ ਸੰਭਾਵਿਤ ਵਾਧੇ ਕਰਕੇ ਇਹ ਵੀ ਸੁਆਲ ਉਠ ਰਹੇ ਹਨ ਕਿ ਇਹ ਵੱਧ ਰਹੀ ਮਹਿੰਗਾਈ ਨਿਊਜੀਲੈਂਡ ਦੀ ਕੋਰੋਨਾ ਦੌਰਾਨ ਮੰਦੀ ਦੀ ਮਾਰ ਝੱਲ ਰਹੀ ਇਕਾਨਮੀ ਨੂੰ ਦੁਬਾਰਾ ਸੰਭਲਣ ਵਿੱਚ ਮੁਸੀਬਤ ਤਾਂ ਨਹੀਂ ਪੈਦਾ ਕਰੇਗੀ।