ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਆਕਲੈਂਡ ਦੇ ਗ੍ਰੇਂਡ ਮਿਲੇਨੀਅਮ ਹੋਟਲ ਦੇ ਜਿਸ ਸਕਿਓਰਟੀ ਗਾਰਡ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ, ਉਸ ਦੇ ਵਲੋਂ ਆਕਲੈਂਡ ਦੀ ਬੱਸ 25 ਐਲ 'ਤੇ ਸੇਂਟ ਜੇਮਸ ਤੇ ਡੋਮੀਨੀਅਨ ਰੋਡ ਵਿਚਾਲੇ ਦੋਨੋਂ ਪਾਸੇ ਸਫਰ ਕੀਤਾ ਗਿਆ ਸੀ। ਇਸ ਬੱਸ ਤੇ ਅਤੇ ਇਸ ਰੂਟ 'ਤੇ ਸਫਰ ਕਰਨ ਵਾਲੇ ਯਾਤਰੀਆਂ ਨੂੰ ਸਕਿਓਰਟੀ ਗਾਰਡ ਦਾ ਕੇਜੁਅਲ ਕਾਂਟੇਕਟ ਮੰਨਿਆ ਗਿਆ ਹੈ ਤੇ ਇਨ੍ਹਾਂ ਨੂੰ ਕੋਰੋਨਾ ਦੇ ਲੱਛਣਾ ਦਾ ਧਿਆਨ ਰੱਖੇ ਜਾਣ ਦੀ ਗੱਲ ਆਖੀ ਗਈ ਹੈ।
ਪਹਿਲੀ ਯਾਤਰਾ 29 ਮਾਰਚ ਨੂੰ ਸੇਂਟ ਜੇਮਸ ਤੋਂ 1530 ਡੋਮੀਨੀਅਨ ਰੋਡ ਵਿਚਾਲੇ ਸਵੇਰੇ 6.19 ਤੋਂ ਸਵੇਰੇ 6.44 '
ਦੂਜੀ ਯਾਤਰਾ 3 ਅਪ੍ਰੈਲ ਨੂੰ 1279 ਡੋਮੀਨੀਅਨ ਰੋਡ ਤੋਂ ਸੇਂਟ ਜੇਮਸ ਤੱਕ ਸ਼ਾਮ 5.19 ਅਤੇ 5.47 ਵਿਚਾਲੇ
ਤੀਜੀ ਯਾਤਰਾ 4 ਅਪ੍ਰੈਲ ਨੂੰ ਪਹਿਲਾਂ ਵਾਲੀ ਦਿਸ਼ਾ ਵਿੱਚ ਸ਼ਾਮ 5.13 ਤੋਂ ਸ਼ਾਮ 5.38 ਦੇ ਵਿਚਾਲੇ।