ਆਕਲੈਂਡ (13 ਫਰਵਰੀ, ਹਰਪ੍ਰੀਤ ਸਿੰਘ): ਟੌਰੰਗਾ ਪੁਲਿਸ ਵਲੋਂ ਦੋਹਰੇ ਕਤਲ ਕਾਂਡ ਨਾਲ ਸਬੰਧਿਤ ਇੱਕ ਵਿਅਕਤੀ ਨੂੰ ਗੋਲੀ ਮਾਰਕੇ ਮਾਰਨ ਦੀ ਖਬਰ ਸਾਹਮਣੇ ਆਈ ਹੈ। ਇਸ ਗੱਲ ਦੀ ਜਾਣਕਾਰੀ ਜਿਲ੍ਹਾ ਕਮਾਂਡਰ ਸੁਪਰੀਟੈਂਡੇਂਟ ਐਂਡੀ ਮੈਕਗੋਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਕਾਰਮਿਸ਼ਲ ਰੋਡ 'ਤੇ ਸ਼ਾਮ 7.45 'ਤੇ ਇੱਕ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਕਾਰ ਵਿੱਚ ਮੰਗਲਵਾਰ ਨੂੰ ਹੋਏ ਦੋ ਕਤਲਾਂ ਨਾਲ ਸਬੰਧਿਤ ਇੱਕ ਵਿਅਕਤੀ ਦੇ ਸਵਾਰ ਹੋਣ ਦਾ ਸ਼ੱਕ ਸੀ। ਕਾਰ ਸਵਾਰ ਨੇ ਗੱਡੀ ਨਹੀਂ ਰੋਕੀ ਅਤੇ ਪੁੁਲਿਸ 'ਤੇ ਗੋਲੀ ਚਲਾ ਦਿੱਤੀ ਅਤੇ ਦੂਜੇ ਪਾਸੇ ਜੁਆਬੀ ਕਾਰਵਾਈ ਵਿੱਚ ਪੁਲਿਸ ਨੇ ਵਿਅਕਤੀ 'ਤੇ ਗੋਲੀਬਾਰੀ ਕੀਤੀ।