ਆਕਲੈਂਡ (ਹਰਪ੍ਰੀਤ ਸਿੰਘ) - ਅਗਲੇ ਮਹੀਨੇ ਦੀ ਸ਼ੁਰੂਆਤ 'ਤੇ ਆਕਲੈਂਡ ਦੀ ਕੁਈਨ ਸਟਰੀਟ ਨੂੰ ਨਵੀਂ ਦਿੱਖ ਦੇਣ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਆਕਲੈਂਡ ਕਾਉਂਸਲ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਨਵੇਂ ਡਿਜਾਈਨ ਤਹਿਤ ਪੈਦਲ ਰਾਹਗੀਰਾਂ ਲਈ ਵਧੇਰੇ ਵਧੀਆ ਥਾਵਾਂ ਬਣਾਈਆਂ ਜਾਣਗੀਆਂ, ਇਸ ਵਿੱਚ ਵਧੇਰੇ ਵਾਈਡ ਬੋਰਡਵਾਕਸ, ਬੈਠਣ ਦਾ ਪ੍ਰਬੰਧ ਤੇ ਨਾਲ ਹੀ ਵਧੇਰੇ ਪੌਦੇ ਵੀ ਲਾਏ ਜਾਣਗੇ।
ਮੇਅਰ ਫਿੱਲ ਗੌਫ ਨੇ ਦੱਸਿਆ ਕਿ ਕੋਰੋਨਾ ਕਰਕੇ ਜੋ ਪੀਲੇ ਮਾਰਕਰ, ਸਟੋਨ ਬਲੋਕ, ਪੈਂਟ ਕੀਤੀ ਗਈ ਅਸਫਾਲਟ ਲਾਈ ਗਈ ਸੀ, ਉਹ ਸਾਰਾ ਕੁਝ ਉਤਾਰ ਦਿੱਤਾ ਜਾਏਗਾ।
ਹਾਈ ਸਟਰੀਟ ਵਾਂਗੂ ਹਰ ਚੀਜ ਵਧੀਆ ਢੰਗ ਨਾਲ ਟਿਕਾਈ ਜਾਏਗੀ ਤਾਂ ਜੋ ਕੁਈਨ ਸਟਰੀਟ ਨੂੰ ਇੱਕ ਨਵੀਂ ਦਿੱਖ ਮਿਲ ਸਕੇ। ਸਟਰੀਟ ਦੇ ਕੁਝ ਹਿੱਸਿਆਂ ਵਿੱਚ ਬੱਸ ਦੇ ਆਉਣ-ਜਾਣ ਦੀ ਥਾਂ ਰੱਖਣ ਬਾਰੇ ਵੀ ਵਿਚਾਰ-ਵਟਾਂਦਰਾ ਹੋ ਰਿਹਾ ਹੈ।
ਮੇਅਰ ਫਿਲ ਗੌਫ ਨੇ ਇਹ ਵੀ ਦੱਸਿਆ ਕਿ ਕੋਰੋਨਾ ਕਰਕੇ ਕੁਈਨ ਸਟਰੀਟ ਵਿੱਚ ਟੂਰੀਸਟਾਂ, ਅੰਤਰ-ਰਾਸ਼ਟਰੀ ਵਿਦਿਆਰਥੀ ਤੇ ਕਰੂਜ ਸ਼ਿੱਪਾਂ ਦੀ ਆਮਦਗੀ 'ਤੇ ਕਾਫੀ ਘਾਟ ਦੇਖਣ ਨੂੰ ਮਿਲ ਰਹੀ ਹੈ।