ਆਕਲੈਂਡ (14 ਫਰਵਰੀ, ਹਰਪ੍ਰੀਤ ਸਿੰਘ): ਵੈਸਟ ਸਾਈਡ ਹੈਲਥਕੇਅਰ ਵਲੋਂ ਜਲਦ ਹੀ $70 ਮਿਲੀਅਨ ਦੀ ਲਾਗਤ ਨਾਲ ਹਾਕਸ ਬੇਅ ਵਿੱਚ ਇੱਕ ਨਵਾਂ ਹਸਪਤਾਲ ਤਿਆਰ ਕਰਵਾਇਆ ਜਾਏਗਾ, ਇਹ ਹਸਪਤਾਲ ਆਧੁਨਿਕ ਸੁਵਿਧਾਵਾਂ ਨਾਲ ਪੂਰੀ ਤਰ੍ਹਾਂ ਲੈਸ ਹੋਏਗਾ। ਇਸ ਵਿੱਚ 100 ਤੋਂ ਵਧੇਰੇ ਸਟਾਫ ਮੈਂਬਰ ਹੋਣਗੇ ਅਤੇ ਇਹ ਹਸਪਤਾਲ ਹਾਕਸਬੇਅ ਦੇ ਪਬਲਿਕ ਹਸਪਤਾਲ ਦੇ ਨਜਦੀਕ ਹੀ ਬਣਾਇਆ ਜਾਏਗਾ। ਇਸ ਹਸਪਤਾਲ ਕੋਲ ਸਲਾਨਾ 5000 ਵੱਡੇ ਆਪ੍ਰੇਸ਼ਨ ਕਰਨ ਦੀ ਸਮਰਥਾ ਹੋਏਗੀ। ਇਹ ਹਸਪਤਾਲ ਕੈਨਿਂਗ ਰੋਡ 'ਤੇ ਬਣਾਇਆ ਜਾਏਗਾ।