ਆਕਲੈਂਡ (ਹਰਪ੍ਰੀਤ ਸਿੰਘ) - ਆਪਣੇ ਹੀ ਮਿ੍ਰਤਕ ਪਤੀ ਦੀ ਬੀਮਾ ਪਾਲਿਸੀ ਦੀ ਵਰਤੋਂ ਕਰ 94 ਵਾਰ ਹੈਲਥ ਕਲੇਮ ਲੈ ਲਗਭਗ $333,000 ਦਾ ਚੂਨਾ ਲਾਉਣ ਵਾਲੀ ਪਤਨੀ ਦਾ ਝੂਠ ਆਖਿਰਕਾਰ ਕਦੋਂ ਤੱਕ ਚੱਲਦਾ ਤੇ ਕਈ ਸਾਲਾਂ ਦੀ ਧੋਖਧਾੜੀ ਤੋਂ ਬਾਅਦ ਆਖਿਰ ਕਾਰ ਬੀਤੇ ਸਾਲ ਕੁਆਲਟੀ ਅਸ਼ੁਰੇਂਸ ਇਨਵੇਸਟੀਗੇਸ਼ਨ ਦੀ ਛਾਣਬੀਣ ਮੌਕੇ ਮਹਿਲਾ ਦਾ ਝੂਠ ਫੜਿਆ ਗਿਆ। ਨਿਊਜੀਲ਼ੈਂਡ ਦੀ ਸਭ ਤੋਂ ਵੱਡੀ ਇੰਸ਼ੋਰੇਂਸ ਕੰਪਨੀ ਨਿੱਬ ਨਿਊਜੀਲੈਂਡ ਦੀ ਸਾਬਕਾ ਹੈਲਥ ਕਵਰ ਕੰਸਲਟੇਂਟ ਏਸੀਆ ਲਾ' ਗਾਇਆ' ਵਲੋਂ ਹੀ ਇਸ ਧੌਖਾਧੜੀ ਨੂੰ ਅੰਜਾਮ ਦਿੱਤਾ ਗਿਆ ਸੀ।
ਪਹਿਲਾਂ ਕੁਝ ਸਾਲ ਤਾਂ ਉਹ ਬਹੁਤ ਇਮਾਨਦਾਰੀ ਨਾਲ ਕੰਮ ਕਰਦੀ ਰਹੀ ਪਰ 2015 ਵਿੱਚ ਉਸਨੂੰ ਜਦੋਂ ਆਪਣੇ ਹੀ ਬਿਮਾਰ ਪਤੀ ਦੇ ਨਾਮ ਦੇ ਨਾਲ ਮੈਲ ਖਾਂਦੀ ਇੱਕ ਪਾਲਿਸੀ ਮਿਲੀ ਤਾਂ ਉਸਦੇ ਦਿਮਾਗ ਵਿੱਚ ਗਲਤ ਕਾਰੇ ਨੂੰ ਅੰਜਾਮ ਦੇਣ ਦੀ ਗੱਲ ਆਈ ਤੇ ਉਸਨੇ ਪਤੀ ਦੇ ਮਰਨ ਮਗਰੋਂ ਉਸਦੇ ਖਾਤੇ ਵਿੱਚ 94 ਕਲੇਮ ਇਸ ਦੂਜੀ ਪਾਲਿਸੀ ਰਾਂਹੀ ਜਾਰੀ ਕਰ ਦਿੱਤੇ, ਜਿਨ੍ਹਾਂ ਦਾ ਕੁੱਲ ਭੁਗਤਾਨ $333,963.54 ਬਣਦਾ ਸੀ। ਹੁਣ ਮਾਮਲਾ ਅਦਾਲਤ ਵਿੱਚ ਹੈ ਤੇ ਜਾਹਿਰ ਤੌਰ 'ਤੇ ਏਸੀਆ ਨੂੰ ਆਪਣੇ ਕੀਤੇ ਦਾ ਭੁਗਤਾਨ ਤਾਂ ਚੁਕਾਉਣਾ ਹੀ ਪਏਗਾ।