Saturday, 08 May 2021
18 April 2021 New Zealand

ਪਾਮਰਸਟਨ ਨੌਰਥ ਦੀ ਸੰਗਤ ਵੱਲੋਂ ਖਾਲਸਾ ਸਾਜਨਾਂ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ

ਪਾਮਰਸਟਨ ਨੌਰਥ ਦੀ ਸੰਗਤ ਵੱਲੋਂ ਖਾਲਸਾ ਸਾਜਨਾਂ  ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ - NZ Punjabi News

ਪਾਮਰਸਟਨ ਨੌਰਥ ਦੀ ਸੰਗਤ ਵੱਲੋਂ ਖਾਲਸਾ ਸਾਜਨਾਂ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ :-ਪਾਮਰਸਟਨ ਨੌਰਥ:- (ਮਨਮੀਤ ਸੋਢੀ) ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਸਾਖੀ ਨੂੰ ਇਕ ਪੂਰਨ ਮਨੁੱਖ ਦੀ ਸਾਜਨਾਂ ਕਰਨ ਲਈ ਜਿਸ ਦੀ ਨੀਂਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਦੀ ਨੇ ਰੱਖ ਦਿੱਤੀ ਸੀ ਨੂੰ ਸੰਪੂਰਨ ਕਰ ਦਿੱਤਾ ਭਾਵ ਖਾਲਸਾ ਤਿਆਰ ਕਰ ਦਿੱਤਾ । ਸਿੱਖ ਕੌਮ ਇਸ ਦਿਨ ਨੂੰ ਖਾਲਸਾ ਸਾਜਨਾਂ ਦਿਵਸ ਵਜੋ ਬੜੇ ਉਤਸ਼ਾਹ ਹਵਾਲ ਮਨਾਉਂਦੀ ਹੈ। ਪਿਛਲੇ ਤਿੰਨ ਦਿਨ ਤੌ ਪਾਮਰਸਟਨ ਨੌਰਥ ਦੇ ਗੁਰੂ ਘਰ ਸ਼੍ਰੀ ਫ਼ਤਿਹ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਇਹ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆਂ ਗਿਆ । ਅੱਜ ਸਾਧਾਰਨ ਪਾਠ ਦੇ ਭੋਗ ਪਾਉਣ ਤੌ ਉਪਰੰਤ ਕੀਰਤਨ ਜੱਥੇ ਵੱਲੋਂ ਕੀਰਤਨ ਗਾਇਨ ਤੇ ਵਿਚਾਰਾ ਕੀਤੀਆਂ । ਖਾਲਸੇ ਦੇ ਸਾਜਨਾਂ ਦਿਵਸ ਦਾ ਇਤਿਹਾਸ ਦਸਿਆ ਗਿਆ ਕਿ ਕਿਵੇਂ ਇਹ ਖਾਲਸਾ ਤਿਆਰ ਕਰਕੇ ਅੰਮ੍ਰਿਤ ਛਕਾਇਆ ਗਿਆ ਤੇ ਗੂਰ ਗੋਬਿੰਦ ਸਿੰਘ ਜੀ ਨੇ ਆਪ ਪੰਜ ਸਿੰਘਾਂ ਕੋਲੋਂ ਅੰਮ੍ਰਿਤ ਛਕਿਆ । ਵੱਡੀ ਗਿਣਤੀ ਵਿੱਚ ਦੂਰ ਦੂਰ ਤੋਂ ਆਈਆਂ ਸੰਗਤਾਂ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਦਾ ਅਨੰਦ ਮਾਣਿਆ ਤੇ ਪਾਠ ਤੇ ਕੀਰਤਨ ਸਰਵਣ ਕੀਤਾ । ਉਪਰੰਤ ਗੁਰੂ ਕਾ ਲੰਗਰ ਸੰਗਤਾਂ ਨੂੰ ਵਰਤਾਇਆ ਗਿਆ । ਸੰਗਤਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ । ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਚਾਵਲਾ ,ਸਰਵਸ਼੍ਰੀ ਭੁਪਿੰਦਰ ਸਿੰਘ ਢਿੱਲੋ ,ਉਪਮੀਤ ਸਿੰਘ ਸੋਢੀ ,ਕਰਨਬੀਰ ਸਿੰਘ , ਸੁਖਪ੍ਰੀਤ ਸਿੰਘ , ਤੋਂ ਇਲਾਵਾ ਇੰਦਰ ਸਿੰਘ ਢਿੱਲੋ , ਰਣਬੀਰ ਸਿੰਘ, ਪਰਦੀਪ ਸਿੰਘ ,ਹਰਜੀਤ ਸਿੰਘ ,ਗੁਰਸੇਵਕ ਸਿੰਘ, ਸੁਸ਼ੀਲ ਸ਼ਰਮਾ ,ਅਤੇ ਵੱਡੀ ਗਿਣਤੀ ਵਿੱਚ ਸੰਗਤ ਨੇ ਗੂਰੁ ਘਰ ਵਿੱਚ ਹਾਜ਼ਰੀ ਲਵਾਈ ਤੇ ਸੇਵਾ ਵੀ ਪਿਛਲੇ ਤਿੰਨ ਦਿਨ ਤੋਂ ਕੀਤੀ । ਸੰਗਤ ਨੇ ਰਲ ਮਿਲ ਕੇ ਇੱਸ ਦਿਹਾੜੇ ਨੂੰ ਬੜੀ ਧੂਮ ਧਾਮ ਨਾਲ ਮਨਾਉਂਦੇ ਹੋਏ ਸਭ ਨੂੰ ਇਸ ਦਿਵਸ ਦੀਆ ਵਧਾਈਆਂ ਵੀ ਦਿੱਤੀਆਂ ।

ADVERTISEMENT
NZ Punjabi News Matrimonials