Saturday, 08 May 2021
19 April 2021 New Zealand

ਪ੍ਰਵਾਸੀ ਸਿਹਤ ਕਰਮਚਾਰੀਆਂ ਨੂੰ ਮਿਲਵਾਇਆ ਜਾਏਗਾ ਪਰਿਵਾਰਾਂ ਨਾਲ...

ਪ੍ਰਵਾਸੀ ਸਿਹਤ ਕਰਮਚਾਰੀਆਂ ਨੂੰ ਮਿਲਵਾਇਆ ਜਾਏਗਾ ਪਰਿਵਾਰਾਂ ਨਾਲ... - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਕਰਕੇ ਬੰਦ ਪਏ ਬਾਰਡਰਾਂ ਦੇ ਕਰਕੇ ਆਪਣੇ ਪਰਿਵਾਰਾਂ ਨਾਲ ਵਿਛੜੇ ਪ੍ਰਵਾਸੀ ਸਿਹਤ ਕਰਮਚਾਰੀਆਂ ਲਈ ਚੰਗੀ ਖਬਰ ਹੈ, ਅੱਜ ਸੋਮਵਾਰ ਸਰਕਾਰ ਪ੍ਰਵਾਸੀ ਸਿਹਤ ਕਰਮਚਾਰੀਆਂ ਸਬੰਧੀ ਰਾਹਤ ਭਰੀ ਖਬਰ ਦੇ ਸਕਦੀ ਹੈ, ਜੋ ਕੋਰੋਨਾ ਕਰਕੇ ਬੰਦ ਪਏ ਬਾਰਡਰਾਂ ਦੇ ਨਤੀਜੇ ਵਜੋਂ ਆਪਣੇ ਪਰਿਵਾਰਾਂ ਤੋਂ ਦੂਰ ਬੈਠੇ ਹਨ। ਕੰਜਰਵੇਟਿਵ ਦਾ ਅਨੁਮਾਨ ਹੈ ਕਿ ਸਰਕਾਰ ਅਜਿਹੇ ਸੈਂਕੜੇ ਪਰਿਵਾਰਿਕ ਮੈਂਬਰਾਂ ਨੂੰ ਨਿਊਜੀਲੈਂਡ ਆਉਣ ਦੀ ਇਜਾਜਤ ਦੇ ਸਕਦੀ ਹੈ, ਜੋ ਕੋਰੋਨਾ ਕਰਕੇ ਬਾਹਰ ਫਸੇ ਬੈਠੇ ਹਨ।

ਜਾਣਕਾਰੀ ਅਨੁਸਾਰ ਇਸ ਫੈਸਲੇ ਨਾਲ ਉਸ ਸੱਮਸਿਆ ਤੋਂ ਛੁਟਕਾਰਾ ਮਿਲੇਗਾ ਜਿਸ ਤਹਿਤ ਸਿਰਫ ਉਨ੍ਹਾਂ ਸਿਹਤ ਕਰਮਚਾਰੀਆਂ ਨੂੰ ਪਰਿਵਾਰਾਂ ਨੂੰ ਸੱਦਣ ਦੀ ਇਜਾਜਤ ਸੀ, ਜੋ ਬਾਰਡਰ ਬੰਦ ਹੋਣ ਤੋਂ ਬਾਅਦ ਵਿਸ਼ੇਸ਼ ਛੋਟ ਤਹਿਤ ਨਿਊਜੀਲੈਂਡ ਪੁੱਜੇ ਸਨ ਤੇ ਉਸਤੋਂ ਪਹਿਲਾਂ ਪੁੱਜੇ ਕਰਮਚਾਰੀਆਂ ਲਈ ਅਜਿਹਾ ਕੁਝ ਵੀ ਨਹੀਂ ਸੀ।
ਇਹ ਬਦਲਾਅ ਕਰੀਟੀਕਲ ਹੈਲਥ ਵਰਕਰਾਂ ਦੀ ਸ਼੍ਰੇਣੀ ਲਈ ਹੀ ਕੀਤਾ ਜਾ ਰਿਹਾ ਹੈ।

ADVERTISEMENT
NZ Punjabi News Matrimonials