Saturday, 08 May 2021
19 April 2021 New Zealand

ਟਰੈਵਲ ਬਬਲ ਕਰਕੇ ਨਿਊਜੀਲੈਂਡ ਦੀ ਆਰਥਿਕਤਾ ਨੂੰ ਮਿਲੇਗਾ $1 ਬਿਲੀਅਨ ਦਾ ਹੁਲਾਰਾ

ਟਰੈਵਲ ਬਬਲ ਕਰਕੇ ਨਿਊਜੀਲੈਂਡ ਦੀ ਆਰਥਿਕਤਾ ਨੂੰ ਮਿਲੇਗਾ $1 ਬਿਲੀਅਨ ਦਾ ਹੁਲਾਰਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਰਥਿਕ ਮੰਦੀ ਨੂੰ ਖਤਮ ਕਰਨ ਲਈ ਅੱਜ ਸ਼ੁਰੂ ਹੋਣ ਵਾਲਾ ਟਰੈਵਲ ਬਬਲ ਇੱਕ ਮੀਲ ਪੱਥਰ ਵਾਂਗ ਸਾਬਿਤ ਹੋਏਗਾ, ਇਸ ਗੱਲ ਦਾ ਖੁਲਾਸਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਬਬਲ ਦੀ ਸ਼ੁਰੂਆਤ ਹੋਣ ਨਾਲ ਨਿਊਜੀਲੈਂਡ ਦੀ ਆਰਥਿਕਤਾ ਨੂੰ $1 ਬਿਲੀਅਨ ਦਾ ਹੁਲਾਰਾ ਮਿਲੇਗਾ।
ਉਨ੍ਹਾਂ ਕਿਹਾ ਕਿ ਇਹ ਸੱਚਮੁੱਚ ਹੀ ਰੋਮਾਂਚਕ ਹੈ। ਇਹ ਟਰੈਵਲ ਬਬਲ ਦੁਨੀਆਂ ਦਾ ਪਹਿਲਾਂ ਟਰੈਵਲ ਬਬਲ ਹੈ ਤੇ ਇਸ ਨੂੰ ਸ਼ੁਰੂ ਕਰਨ ਲਈ ਹਰ ਇੱਕ ਨਿਊਜੀਲੈਂਡ ਵਾਸੀ ਨੇ ਵੀ ਜਿੰਮੇਵਾਰੀ ਨਿਭਾਈ ਹੈ। ਇਸ ਨਾਲ ਭਾਈਚਾਰਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਖਤਰਾ ਨਹੀਂ ਹੋਏਗਾ।
ਇਸ ਟਰੈਵਲ ਬਬਲ ਦੀ ਸ਼ੁਰੂਆਤ ਕਰਕੇ ਆਉਂਦੇ ਸਮੇਂ ਵਿੱਚ ਐਮ ਆਈ ਕਿਊ ਵਿੱਚ ਹੋਰ ਕਮਰੇ ਖਾਲੀ ਹੋਣਗੇ ਤੇ ਇਸ ਸਬੰਧੀ ਸਮੇਂ-ਸਮੇਂ 'ਤੇ ਦੱਸਿਆ ਜਾਏਗਾ।
ਸਿੰਘਾਪੁਰ ਨਾਲ ਟਰੈਵਲ ਬਬਲ ਦੀ ਸ਼ੁਰੂਆਤ ਸਬੰਧੀ, ਉਨ੍ਹਾਂ ਕਿਹਾ ਕਿ ਅਜੇ ਇਸ ਸਬੰਧੀ ਕੋਈ ਅਧਿਕਾਰਿਤ ਰੂਪ ਵਿੱਚ ਗੱਲ ਨਹੀਂ ਹੋਈ ਹੈ ਤੇ ਇਸ ਬਾਰੇ ਅਜੇ ਕੁਝ ਵੀ ਕਹਿਣਾ ਇੱਕ ਕਾਹਲੀ ਭਰਿਆ ਬਿਆਨ ਹੋਏਗਾ।
ਭਾਰਤ 'ਤੇ ਲਾਈ ਪਾਬੰਦੀ ਸਬੰਧੀ ਉਨ੍ਹਾਂ ਕਿਹਾ ਕਿ ਇਹ ਇੱਕ ਆਰਜੀ ਫੈਸਲਾ ਹੈ।

ADVERTISEMENT
NZ Punjabi News Matrimonials