ਆਕਲੈਂਡ (ਹਰਪ੍ਰੀਤ ਸਿੰਘ) - ਟ੍ਰਾਂਸ-ਤਾਸਮਨ ਬਬਲ ਆਸਟ੍ਰੇਲੀਆ ਦੇ ਖੇਤੀਬਾੜੀ ਕਾਰੋਬਾਰੀਆਂ ਲਈ ਵਰਦਾਨ ਸਾਬਿਤ ਹੋਏਗਾ, ਕਿਉਂਕਿ ਇਸ ਦੇ ਸ਼ੁਰੂ ਹੋਣ ਨਾਲ ਉਹ ਨਿਊਜੀਲੈਂਡ ਦੇ ਕਰਮਚਾਰੀਆਂ ਨੂੰ ਵਧੀਆ ਪੈਕੇਜ ਦੇ ਕੇ ਆਪਣੇ ਵੱਲ ਆਰਕਸ਼ਿਤ ਕਰਨਗੇ। ਨਵੰਬਰ ਵਿੱਚ ਆਸਟ੍ਰੇਲੀਆ ਸਰਕਾਰ ਨੇ ਨਿਊਜੀਲੈਂਡ ਦੇ ਖੇਤੀਬਾੜੀ ਕਰਮਚਾਰੀਆਂ ਨੂੰ ਆਰਕਸ਼ਿਤ ਕਰਨ ਲਈ $2000 ਦੀ ਪੇਸ਼ਕਸ਼ ਕੀਤੀ ਸੀ ਤੇ ਹੁਣ ਟ੍ਰਾਂਸ-ਤਾਸਮਨ ਬਬਲ ਸ਼ੁਰੂ ਹੋਣ ਨਾਲ ਖੇਤੀਬਾੜੀ ਕਾਰੋਬਾਰੀ ਮੁਫਤ ਟਿਕਟ ਤੇ ਚੰਗੀਆਂ ਤਨਖਾਹਾਂ ਦਾ ਲਾਲਚ ਦੇ ਕੇ ਆਪਣੀ ਸੱਮਸਿਆ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਗੱਲ ਦੀ ਸੱਚਾਈ ਇਸ ਇਸ਼ਤਿਹਾਰ ਤੋਂ ਪ੍ਰਮਾਣਿਤ ਹੁੰਦੀ ਹੈ, ਜਿਸ ਵਿੱਚ ਪੱਛਮੀ ਆਸਟ੍ਰੇਲੀਆ ਦੇ ਫਾਰਮ 'ਤੇ ਏਅਰ ਸੀਡਰ ਟ੍ਰੇਕਟਰ ਆਪਰੇਟਰ ਦੀ ਆਸਾਮੀ ਲਈ ਮੁਫਤ ਏਅਰ ਟਿਕਟ, ਮੁਫਤ ਭੋਜਨ, ਮੁਫਤ ਰਿਹਾਇਸ਼ ਤੇ $32.50 ਪ੍ਰਤੀ ਘੰਟੇ ਦੇ ਹਿਸਾਬ ਨਾਲ ਤਨਖਾਹ ਦੀ ਪੇਸ਼ਕਸ਼ ਕੀਤੀ ਗਈ ਹੈ।
ਕਾਰੋਬਾਰੀਆਂ ਦਾ ਮੰਨਣਾ ਹੈ ਕਿ ਭਾਂਵੇ ਨਿਊਜੀਲੈਂਡ ਵਿੱਚ ਹੀ ਅਜਿਹੇ ਖੇਤੀਬਾੜੀ ਕਰਮਚਾਰੀਆਂ ਦੀ ਕਾਫੀ ਕਿਲੱਤ ਹੈ, ਪਰ ਵਧੀਆ ਦਿੱਤੇ ਜਾ ਰਹੇ ਪੈਕੇਜ ਕਿਤੇ ਨਾ ਕਿਤੇ ਉਨ੍ਹਾਂ ਦੀ ਸੱਮਸਿਆ ਨੂੰ ਹੱਲ ਕਰਨਗੇ।