ਆਕਲੈਂਡ (ਹਰਪ੍ਰੀਤ ਸਿੰਘ) - ਵੱਡੇ ਕੱਦ ਵਾਲੇ ਯਾਤਰੀਆਂ ਲਈ ਜਾਂ ਲੰਬੀ ਦੂਰੀ ਦੀ ਯਾਤਰਾ ਲਈ ਐਕਸਟਰਾ ਲੈਗ ਰੂਮ ਸਪੇਸ ਕਾਫੀ ਲਾਹੇਵੰਦ ਸਹਾਇਕ ਹੁੰਦੀ ਹੈ, ਪਰ ਇਸ ਲਈ ਜੇ ਯਾਤਰੀ ਤੋਂ $1 ਬਿਲੀਅਨ ਮੰਗ ਲਏ ਜਾਣ ਤਾਂ ਇਹ ਕਾਫੀ ਹੈਰਾਨੀ ਭਰਿਆ ਹੀ ਕਿਹਾ ਜਾ ਸਕਦਾ ਹੈ ਤੇ ਅਜਿਹਾ ਹੀ ਕੁਝ ਵਾਪਰਿਆ ਆਸਟ੍ਰੇਲੀਆ ਦੇ ਡੇਵ ਓ'ਨੀਲ ਨਾਲ, ਜਿਸਨੂੰ ਮੈਲਬੋਰਨ ਤੋਂ ਪਰਥ ਤੱਕ ਦੀ ਯਾਤਰਾ ਦੇ ਲਈ ਐਕਸਟਰਾ ਲੈਗ ਰੂਮ ਸਪੇਸ ਦੀ ਬੇਨਤੀ ਕੀਤੇ ਜਾਣ 'ਤੇ ਕਵਾਂਟਸ ਦੀ ਮੋਬਾਇਲ ਐਪ 'ਤੇ $1 ਬਿਲੀਅਨ ਦੇ ਲਗਭਗ ਰਕਮ ਮੰਗੀ ਗਈ, ਪੇਸ਼ੇ ਵਜੋਂ ਕਾਮੇਡੀਅਨ ਡੇਵ ਨੇ ਇਸ ਦਾ ਸਕਰੀਨਸ਼ਾਟ ਜਦੋਂ ਟਵਿਟਰ 'ਤੇ ਪਾਇਆ ਤਾਂ ਇਸ ਗੱਲ ਦਾ ਕਾਫੀ ਮਜਾਕ ਬਣਿਆ ਤੇ ਇਸ ਬਾਰੇ ਕਵਾਂਟਸ ਨੇ ਵੀ ਟਵਿਟਰ ਰਾਂਹੀ ਸਪਸ਼ਟੀਕਰਨ ਦਿੱਤਾ ਕਿ ਇਹ ਇੱਕ ਤਕਨੀਕੀ ਏਰਰ ਕਰਕੇ ਹੋਇਆ ਹੈ ਤੇ ਡੇਵ ਨੂੰ ਫਿਰ ਇਸ ਲਈ ਸਹੀ ਬਣਦੀ ਰਕਮ ਸਿਰਫ $70 ਹੀ ਭੁਗਤਾਨ ਕਰਨੇ ਪਏ।