ਆਕਲੈਂਡ (ਹਰਪ੍ਰੀਤ ਸਿੰਘ) - ਕੋਵਿਡ ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਵਲੋਂ ਇੱਕ ਅਹਿਮ ਜਾਣਕਾਰੀ ਜਾਰੀ ਕੀਤੀ ਗਈ ਹੈ, ਉਨ੍ਹਾਂ ਦੱਸਿਆ ਹੈ ਕਿ ਵੈਲੰਿਗਟਨ ਦੀਆਂ ਗੱਡੀਆਂ ਵਿੱਚ ਜੋ ਗਲਤ ਜਾਣਕਾਰੀ ਦਿੱਤੇ ਜਾਣ ਵਾਲੇ ਪੈਂਫਲੇਟ ਵੰਡੇ ਜਾ ਰਹੇ ਹਨ, ਉਨ੍ਹਾਂ ਨੂੰ ਬਿਲਕੁਲ ਵੀ ਗੰਭੀਰਤਾ ਨਾਲ ਨਾ ਲਿਆ ਜਾਏ ਤੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀ ਗਲਤ ਜਾਣਕਾਰੀ ਫੈਲਾਉਣ ਵਾਲੇ ਲੋਕਾਂ ਨੂੰ ਕਾਨੂੰਨੀ ਕਾਰਵਾਈ ਵੀ ਝੱਲਣੀ ਪੈ ਸਕਦੀ ਹੈ। ਦਰਅਸਲ ਵੈਲੰਿਗਟਨ ਦੀਆਂ ਯਾਤਰੀ ਗੱਡੀਆਂ ਵਿੱਚ ਅਜਿਹੇ ਪੈਂਫਲੇਟ ਵੰਡੇ ਜਾ ਰਹੇ ਹਨ, ਜੋ ਮਾਸਕ ਨਾ ਲਾਉਣ, ਜਾਂ ਕੋਰੋਨਾ ਸਬੰਧੀ ਨਿਯਮਾਂ ਨੂੰ ਨਾ ਮੰਨਣ ਲਈ ਉਤਸ਼ਾਹਿਤ ਕਰਦੇ ਹਨ ਤੇ ਇਨ੍ਹਾਂ ਹੀ ਨਹੀਂ ਸਰਕਾਰ ਵਲੋਂ ਜਾਰੀ ਕੋਰੋਨਾ ਸਬੰਧੀ ਪੈਂਫਲੇਟ ਦੀ ਇਹ ਬਿਲਕੁਲ ਨਕਲ ਲੱਗਦੇ ਹਨ।
ਇਸ ਸਭ ਪਿੱਛੇ ਐਂਟੀ ਮਾਸਕ ਤੇ ਐਂਟੀ ਲੌਕਡਾਊਨ ਗਰੁੱਪ ਫਰੀਡਮ ਅਲਾਇਂਸ ਦਾ ਹੱਥ ਮੰਨਿਆ ਜਾ ਰਿਹਾ ਹੈ।