ਮਨਮਰਜੀਆਂ ਈ ਕਰਦੀ ਵੀਜਾ ਜਾਰੀ ਕਰਨ ਵੇਲੇ
ਆਕਲੈਂਡ (ਹਰਪ੍ਰੀਤ ਸਿੰਘ): ਪਹਿਲਾਂ ਤਾਂ ਸਿਰਫ ਭਾਰਤੀ ਜੋੜਿਆਂ ਵਲੋਂ ਇਮੀਗ੍ਰੇਸ਼ਨ ਨਿਊਜੀਲ਼ੈਂਡ ਦਾ ਪਿੱਟ ਸਿਆਪਾ ਕੀਤਾ ਹੀ ਜਾਂਦਾ ਸੀ ਕਿ ਸਪਾਊਸ ਵੀਜਾ ਜਾਰੀ ਕਰਨ ਵੇਲੇ ਇਮੀਗ੍ਰੇਸ਼ਨ ਦੇ ਅਸਪਸ਼ਟ ਨਿਯਮ ਤੇ ਮਨਮਰਜੀਆਂ ਵੀਜਾ ਲੈਣ ਲਈ ਵੱਡੀ ਦਿੱਕਤ ਸਾਬਿਤ ਹੁੰਦੀਆਂ ਹਨ, ਪਰ ਹੁਣ ਤਾਂ ਇਹ ਦੂਜੇ ਦੇਸ਼ਾਂ ਦੇ ਨਾਗਰਿਕਾਂ ਨਾਲ ਵੀ ਸਾਹਮਣੇ ਆਉਣ ਲੱਗਾ ਹੈ।
ਤਾਜਾ ਮਾਮਲਾ ਹੈ ਆਕਲੈਂਡ ਦੇ ਰਹਿਣ ਵਾਲੇ ਇਵਾਨ ਗਾਲਟਸੋਵ ਦਾ ਜੋ ਪਿਛਲੇ 14 ਸਾਲਾਂ ਤੋਂ ਨਿਊਜੀਲੈਂਡ ਰਹਿ ਰਿਹਾ ਹੈ ਅਤੇ ਆਪਣੇ ਵਿਆਹ 'ਤੇ ਉਸਨੇ ਆਪਣੇ ਭਰਾ ਨੂੰ ਬੈਸਟ ਮੈਨ ਬਨਣ ਲਈ ਸੱਦਾ ਦਿੱਤਾ ਜੋ ਕਿ ਰੂਸ ਵਿੱਚ ਰਹਿੰਦਾ ਹੈ। ਪਰ ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਉਸਨੂੰ ਵੀਜਾ ਦੇਣ ਤੋਂ ਨਾਂਹ ਕਰ ਦਿੱਤੀ ਗਈ, ਇਹ ਕਹਿੰਦਿਆਂ ਕਿ ਉਨ੍ਹਾਂ ਦੀ ਯਾਤਰਾ ਦਾ ਮੰਤਵ ਸੱਚਾ ਨਹੀਂ ਹੈ। ਇਮੀਗ੍ਰੇਸ਼ਨ ਦੀ ਮਨਮਰਜੀਆਂ ਵਾਲੀ ਗੱਲ ਇਸ ਕੇਸ ਤੋਂ ਕਿਤੇ ਨਾ ਕਿਤੇ ਸਿੱਧ ਹੁੰਦੀ ਹੈ ਕਿ ਇਸਦੇ ਨਾਲ ਦੱਸਦੀਏ ਕਿ ਇਵਾਨ ਦੀ ਭੈਣ, ਉਸਦੀ ਮਾਂ ਅਤੇ ਹੋਰ ਪਰਿਵਾਰਿਕ ਮੈਂਬਰ ਜੋ ਕਿ ਰੂਸ ਵਿੱਚ ਰਹਿੰਦੇ ਹਨ, ਕਈ ਵਾਰ ਨਿਊਜੀਲ਼ੈਂਡ ਦਾ ਵੀਜੀਟਰ ਵੀਜਾ ਲੈਕੇ ਇੱਥੇ ਘੁੰਮਣ ਆ ਚੁੱਕੇ ਹਨ। ਐਂਡਰੀ ਦੇ ਨਾਲ ਉਸਦੀ ਮੰਗੇਤਰ ਅਤੇ ਉਸਦੀ ਧੀ ਦਾ ਵੀਜਾ ਵੀ ਰੱਦ ਕਰ ਦਿੱਤਾ ਗਿਆ ਹੈ।