ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਕਰਕੇ ਬਾਹਰ ਫਸੇ ਹਜਾਰਾਂ ਪ੍ਰਵਾਸੀਆਂ ਦੇ ਪਰਿਵਾਰਾਂ ਚੋਂ ਕੁਝ ਸੈਂਕੜਿਆਂ ਨੂੰ ਨਿਊਜੀਲੈਂਡ ਸੱਦ ਉਨ੍ਹਾਂ ਦੇ ਜਖਮਾਂ 'ਤੇ ਮਰਹਮ ਲਾਉਣ ਦਾ ਕੰਮ ਨਿਊਜੀਲੈਂਡ ਸਰਕਾਰ ਕਰਨ ਜਾ ਰਹੀ ਹੈ ਤੇ ਇਸ ਤਹਿਤ ਜਲਦ ਹੀ ਹਾਈ-ਸਕਿਲਡ, ਹਾਈ-ਇਨਕਮ ਪ੍ਰਵਾਸੀ ਕਰਮਚਾਰੀ ਤੇ ਕਾਂਟਰੇਕਟਰਾਂ ਦੇ ਪਰਿਵਾਰਿਕ ਮੈਂਬਰ ਤੇ ਉਨ੍ਹਾਂ ਦੇ ਬੱਚਿਆਂ ਨੂੰ ਨਿਊਜੀਲ਼ੈਂਡ ਆਉਣ ਦਾ ਮੌਕਾ ਦਿੱਤਾ ਜਾਏਗਾ।
ਅਧਿਕਾਰੀਆਂ ਦਾ ਅਨੁਮਾਰ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਵਜੋਂ 450 ਦੇ ਲਗਭਗ ਅਜਿਹੇ ਕਰਮਚਾਰੀਆਂ ਦੇ ਪਰਿਵਾਰਿਕ ਮੈਂਬਰਾਂ ਤੇ ਬੱਚਿਆਂ ਨੂੰ ਮੌਕਾ ਮਿਲੇਗਾ, ਇਹ ਮੌਕਾ ਪਾਰਟਨਰ ਐਂਡ ਡਿਪੈਂਡੇਂਟ ਚਿਲਰਡਨ ਸ਼੍ਰੇਣੀ ਤਹਿਤ ਦਿੱਤਾ ਜਾਏਗਾ।
ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਫੋਈ ਅਨੁਸਾਰ ਕ੍ਰਿਟਿਕਲ ਵਰਕਰਾਂ ਦੀ ਸ਼੍ਰੇਣੀ ਦੇ ਕਰਮਚਾਰੀਆਂ ਨੂੰ ਪਰਿਵਾਰਾਂ ਨਾਲ ਦੁਬਾਰਾ ਮਿਲਵਾਉਣ ਦਾ ਇਹ ਕੰਮ ਆਉਂਦੀ 30 ਅਪ੍ਰੈਲ ਤੋਂ ਸ਼ੁਰੂ ਕੀਤਾ ਜਾਏਗਾ।
ਫਫੋਈ ਇਸ ਮੌਕੇ ਇਹ ਤਾਂ ਨਹੀਂ ਦੱਸ ਸਕੇ ਕਿ ਅਜਿਹੇ ਕਿੰਨੇ ਪਰਿਵਾਰ ਜਾਂ ਪਰਿਵਾਰਿਕ ਮੈਂਬਰ ਹਨ, ਜੋ ਇਸ ਸਭ ਕਰਕੇ ਪ੍ਰਭਾਵਿਤ ਹੋਏ ਹਨ, ਪਰ ਉਨ੍ਹਾਂ ਇਹ ਜਰੂਰ ਦੱਸਿਆ ਕਿ ਇਹ ਗਿਣਤੀ ਹਜਾਰਾਂ ਵਿੱਚ ਹੈ।