ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਵਿਚ ਪੁਰਾਣੇ ਆਏ ਪਰਵਾਸੀ ਦੱਸਦੇ ਹਨ ਕਿ ਅੱਜ ਤੋਂ ਤੀਹ ਵਰੇਂ ਪਹਿਲਾ ਲੱਡੂ ਖਾਣ ਨੂੰ ਤਰਸ ਜਾਈਦਾ ਸੀ | ਪਰ ਅੱਜ ਕੱਲ ਵੱਡੇ ਸ਼ਹਿਰਾਂ ਵਿਚ ਤਾਂ ਮਠਿਆਈ ਆਮ ਮਿਲਣੀ ਸ਼ੁਰੂ ਹੋ ਗਈ ਹੈ | ਪਰ ਦੂਰ ਦੁਰੇਡੇ ਅਜੇ ਵੀ ਲੋਕ ਭਾਰਤੀ ਮਠਿਆਈਆਂ ਦਾ ਸੁਆਦ ਦੇਖਣ ਨੂੰ ਕਈ ਮਹੀਨੇ ਤਰਸੇਵਾਂ ਹੰਢਾਉਂਦੇ ਹਨ , ਜਾਂ ਫਿਰ ਕਿਸੇ ਜਨਮ ਦਿਨ ਜਾਂ ਹੋਰ ਤਿਥ ਤਿਓਹਾਰ ਤੇ ਸੈਂਕੜੇ ਕਿਲੋਮੀਟਰ ਦਾ ਸਫ਼ਰ ਤਹਿ ਕਰਨਾ ਪੈਂਦਾ ਹੈ | ਪਰ ਇਸ ਬਾਬਤ ਹੁਣ ਆਕਲੈਂਡ ਅਤੇ ਕਰਾਇਸਚਰਚ ਵਿਚ ਮਠਿਆਈ ਦੇ ਮਸ਼ਹੂਰ ਬ੍ਰਾਂਡ ਨਾਵਲਟੀ ਸਵੀਟਸ ਨੇ ਇੱਕ ਆਨਲਾਈਨ ਪਲੇਟਫਾਰਮ www.emithai.co.nz ਸ਼ੁਰੂ ਕਰ ਦਿੱਤਾ ਹੈ |
ਇਸ ਪਲੇਟਫਾਰਮ ਰਾਹੀਂ ਜੇਕਰ ਗ੍ਰਾਹਕ 2 ਵਜੇ ਤੋਂ ਪਹਿਲਾ ਆਨਲਾਈਨ ਆਰਡਰ ਕਰਦਾ ਹੈ ਤਾਂ ਅਗਲੀ ਸਵੇਰ ਗ੍ਰਾਹਕ ਦੀਆਂ ਬਰੂਹਾਂ ਤੇ ਮਠਿਆਈ ਹੋਵੇਗੀ | ਐਨਾ ਹੀ ਨਹੀਂ ਮਠਿਆਈ ਦੀ ਕਿਸਮ ਅਤੇ ਆਪਣੀ ਸਹੂਲਤ ਅਨੁਸਾਰ ਗ੍ਰਾਹਕ ਮਠਿਆਈ ਨੂੰ ਰੈਫਰੀਜੀਏਟ ਵੀ ਕਰਵਾ ਸਕਦੇ ਹਨ | ਘੱਟੋ ਘੱਟ 500 ਗ੍ਰਾਮ ਅਤੇ ਵੱਧ ਤੋਂ ਵੱਧ ਮਰਜੀ ਅਨੁਸਾਰ ਆਰਡਰ ਕੀਤਾ ਜਾ ਸਕਦਾ ਹੈ | ਆਮ ਆਨਲਾਈਨ ਡਲਿਵਰੀ ਚਾਰਜ਼ਸ ਵੀ ਦਸ ਕੁ ਡਾਲਰ ਹੀ ਰੱਖੇ ਹਨ | ਜਦੋਂਕਿ ਕਰਾਇਸਚਰਚ ਅਤੇ ਸਾਊਥ ਆਕਲੈਂਡ ਵਿਚ ਡਲਿਵਰੀ ਫ੍ਰੀ ਵੀ ਹੋ ਸਕਦੀ ਹੈ | ਜਿਸ ਦੀਆਂ ਕੁਝ ਸ਼ਰਤਾਂ ਹਨ |
ਬ੍ਰਾਂਡ ਦੇ ਮੁੱਖ ਸੂਤਰਧਾਰ ਅਜੇ ਬੱਲ ਅਨੁਸਾਰ ਉਹਨਾਂ ਕੋਰੀਅਰ ਉੱਪਰ ਬਹੁਤ ਗਹਿਰਾਈ ਨਾਲ ਕੰਮ ਕੀਤਾ ਹੈ | ਤਾਂ ਕਿ ਕਿਸੇ ਵੀ ਗ੍ਰਾਹਕ ਨੂੰ ਦਿੱਕਤ ਨਾ ਆਵੇ | ਇਸਤੋਂ ਇਲਾਵਾ ਉਹਨਾਂ ਅਨੁਸਾਰ ਨਾਰਥ ਆਈਲੈਂਡ ਵਿਚ ਆਕਲੈਂਡ ਅਤੇ ਸਾਊਥ ਆਈਲੈਂਡ ਵਿਚ ਕਰਾਇਸਚਰਚ ਸਟੋਰ ਉਕਤ ਮਠਿਆਈਆਂ ਗ੍ਰਾਹਕ ਤੱਕ ਪਹੁੰਚਦੀ ਕਰਵਾਏਗਾ |