ਆਕਲੈਂਡ (ਹਰਪ੍ਰੀਤ ਸਿੰਘ) - ਸਿਰਫ 5 ਮਿੰਟਾਂ ਦੀ ਮਿਹਨਤ ਨਾਲ ਨਿਊਜੀਲ਼ੈਂਡ ਵਾਸੀ ਆਪਣੇ ਬਿਜਲੀ ਦੇ ਬਿੱਲ 'ਤੇ ਸਲਾਨਾ $400 ਤੱਕ ਦੀ ਬਚਤ ਕਰ ਸਕਦੇ ਹਨ। ਇਨ੍ਹਾਂ ਸਰਦੀਆਂ ਵਿੱਚ ਵੀ ਬਿਜਲੀ ਦੇ ਭਾਅ ਵੱਧਣੇ ਤੈਅ ਹਨ ਤੇ ਕੰਜਿਊਮਰ ਵਾਚਡੋਗ ਦਾ ਮੰਨਣਾ ਹੈ ਕਿ ਇਹ ਨਿਊਜੀਲ਼ੈਂਡ ਵਾਸੀਆਂ ਲਈ ਇੱਕ ਵੱਡੀ ਸੱਮਸਿਆ ਹੈ।
ਪਰ ਪਾਵਰ ਐਨਜੈਡ ਅਨੁਸਾਰ ਐਨਰਜੀ ਕੰਪੇਰੀਜ਼ਨ ਸਾਈਟ ਪਾਵਰਸਵਿੱਚ 'ਤੇ ਵੱਖੋ-ਵੱਖ ਕੰਪਨੀਆਂ ਦੇ ਰੇਟ ਪਤਾ ਕਰਕੇ ਸਸਤੀ ਕੰਪਨੀ ਚੁਣੀ ਜਾ ਸਕਦੀ ਹੈ ਤੇ ਇਸ ਨੂੰ ਸਿਰਫ 5 ਮਿੰਟ ਦਾ ਸਮਾਂ ਲੱਗਦਾ ਹੈ ਅਤੇ ਅਜਿਹਾ ਕਰਨ ਨਾਲ ਸਲਾਨਾ $400 ਤੱਕ ਬਿਜਲੀ ਦੇ ਬਿੱਲ ਦੀ ਬਚਤ ਹੋ ਸਕਦੀ ਹੈ।
ਮੁੱਖ ਪ੍ਰਬੰਧਕ ਜੋਨ ਡਫੀ ਅਨੁਸਾਰ ਨਿਊਜੀਲੈਂਡ ਵਿੱਚ ਅਜਿਹਾ ਕਰਨ ਦਾ ਰੁਝਾਣ ਸਿਰਫ 20% ਨਿਊਜੀਲੈਂਡ ਵਾਸੀਆਂ ਵਿੱਚ ਹੀ ਹੈ, ਪਰ ਉਨ੍ਹਾਂ ਦੱਸਿਆ ਕਿ ਕੰਪਨੀ ਸਵਿੱਚ ਕਰਕੇ ਇਹ ਬਚਤ ਸੰਭਵ ਹੈ, ਕਿਉਂਕਿ ਕੰਪਨੀਆਂ ਨਵੇਂ ਗ੍ਰਾਹਕਾਂ ਨੂੰ ਲੁਭਾਉਣ ਲਈ ਹਮੇਸ਼ਾ ਦਿਲਕਸ਼ ਆਫਰਾਂ ਦਿੰਦਿਆਂ ਰਹਿੰਦੀਆਂ ਹਨ।