ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਮੈਨੇਜਡ ਆਈਸੋਲੇਸ਼ਨ ਦੇ ਨਿਯਮਾਂ ਵਿੱਚ ਬਦਲਾਅ ਕਰਦਿਆਂ ਸਰਕਾਰ ਨੇ ਫੈਸਲਾ ਲਿਆ ਹੈ ਕਿ ਨਿਊਜੀਲੈਂਡ ਇੱਕੋ ਵੇਲੇ ਪੁੱਜਣ ਵਾਲੇ ਯਾਤਰੀਆਂ ਨੂੰ ਹੁਣ ਇੱਕੋ ਹੋਟਲ ਵਿੱਚ ਆਈਸੋਲੇਸ਼ਨ ਲਈ ਰੱਖਿਆ ਜਾਏਗਾ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਬਾਰਡਰ 'ਤੇ ਸਾਹਮਣੇ ਆਉਣ ਵਾਲੇ ਕੇਸਾਂ ਤੋਂ ਸੰਕਰਮਨ ਹੋਰਾਂ ਤੱਕ ਪੁੱਜਣ 'ਤੇ ਰੋਕਿਆ ਜਾ ਸਕੇਗਾ। ਇਸ ਨੂੰ ਐਨਹੇਂਸਡ ਕੋਹਰਟਿੰਗ ਸਿਸਟਮ ਦਾ ਨਾਮ ਦਿੱਤਾ ਗਿਆ ਹੈ ਤੇ ਇਸ ਤਹਿਤ 96 ਘੰਟਿਆਂ ਦੇ ਅੰਤਰਾਲ ਵਿੱਚ ਪੁੱਜੇ ਯਾਤਰੀ ਇੱਕੋ ਹੋਟਲ ਵਿੱਚ ਠਹਿਰਾਏ ਜਾਣਗੇ ਤੇ ਉਸ ਤੋਂ ਬਾਅਦ ਜਦੋਂ ਤੱਕ ਹੋਟਲ ਚੋਂ ਯਾਤਰੀ 14 ਦਿਨ ਦੀ ਰੋਕ ਕਰਕੇ ਚਲੇ ਨਹੀਂ ਜਾਣਗੇ, ਤੱਦ ਤੱਕ ਉਸ ਹੋਟਲ ਵਿੱਚ ਕੋਈ ਹੋਰ ਯਾਤਰੀ ਦੀ ਰੋਕ ਨਹੀਂ ਕੀਤੀ ਜਾਏਗੀ।