ਵੈਲਿੰਗਟਨ - ਵੈਲਿੰਗਟਨ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਦੇ ਵੂਮੈਨ ਵਿੰਗ ਵੱਲੋਂ ਪਹਿਲੀ ਵਾਰ ਆਉਂਦੀ 29 ਮਈ ਦਿਨ ਸ਼ਨੀਵਾਰ ਨੂੰ "ਮੇਲਾ ਮੇਲਣਾ ਦਾ" ਕਰਵਾਇਆ ਜਾ ਰਿਹਾ ਹੈ।
ਸੰਬੰਧਤ ਪ੍ਰੋਗਰਾਮ ਬਾਬਤ ਬੀਤੇ ਕੱਲ੍ਹ ਸਥਾਨਕ ਔਰਤਾਂ ਵੱਲੋਂ ਇਕੱਤਰਤਾ ਕੀਤੀ ਗਈ। ਇਸ ਇਕੱਤਰਤਾ ਵਿੱਚ ਮੇਲੇ ਸੰਬੰਧੀ ਵਿਚਾਰ ਵਟਾਂਦਰੇ ਕੀਤੇ ਗਏ ਅਤੇ ਸ਼ੋਅ ਦਾ ਅਧਿਕਾਰਤ ਪੋਸਟਰ ਵੀ ਜਾਰੀ ਕੀਤਾ ਗਿਆ। ਵੂਮੈਨ ਵਿੰਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਮੇਲੇ ਵਿੱਚ ਗਿੱਧਾ, ਭੰਗੜਾ, ਜਾਗੋ, ਬਾਲੀਵੁੱਡ ਡਾਂਸ, ਲਾਈਵ ਡੀਜ਼ੇ ਆਦਿ ਨਾਲ ਦਰਸ਼ਕਾਂ ਦਾ ਮੰਨੋਰੰਜਨ ਕੀਤਾ ਜਾਵੇਗਾ।
ਸ਼ੋਅ ਦੀ ਟਿਕਟ ਕੇਵਲ ਦੱਸ ਡਾਲਰ ਹੈ ਜੋ ਤੁਸੀਂ ਆਨਲਾਈਨ ਹੇਠਲੇ ਲਿੰਕ ਰਾਹੀਂ ਖਰੀਦ ਸਕਦੇ ਹੋ।
https://www.iticket.co.nz/events/2021/apr/ladies-dj-night