ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਖਤਮ ਕਰਨ ਵਾਲੀ, ਖਾਣ ਵਾਲੀ ਗੋਲੀ ਦਾ ਮਨੁੱਖੀ ਅਧਿਐਨ ਇਸ ਵੇਲੇ ਚੱਲ ਰਿਹਾ ਹੈ ਤੇ ਜੇ ਇਹ ਸਫਲ ਰਹਿੰਦਾ ਹੈ ਤਾਂ ਇਸ ਸਾਲ ਦੇ ਅੰਤ ਤੱਕ ਇਹ ਗੋਲੀ ਮਾਰਕੀਟ ਵਿੱਚ ਆ ਸਕਦੀ ਹੈ, ਇਸ ਗੱਲ ਦੀ ਪੁਸ਼ਟੀ ਯੂਕੇ ਮੀਡੀਆ ਵਲੋਂ ਕੀਤੀ ਗਈ ਹੈ।
ਫਾਈਜ਼ਰ ਵਲੋਂ ਬਣਾਈ ਜਾ ਰਹੀ ਇਹ ਦਵਾਈ ਲੌਕਡਾਊਨ ਦੇ ਮਾਹੌਲ ਨੂੰ ਖਤਮ ਕਰ ਦੇਵੇਗੀ ਤੇ ਇਸਨੂੰ ਖਾਣ ਨਾਲ ਕੋੋਰੋਨਾ ਦਾ ਵਾਇਰਸ ਖਤਮ ਕਰਨ ਦੀ ਪ੍ਰਤੀਰੋਧਕ ਸ਼ਕਤੀ ਪੈਦਾ ਹੋਏਗੀ।
18 ਤੋਂ 60 ਸਾਲ ਦੇ ਉਮਰ ਦੇ ਵਿਚਾਲੇ ਦੇ 60 ਵਲੰਟੀਅਰਾਂ 'ਤੇ ਇਸਦਾ ਪ੍ਰਯੋਗ ਹੋ ਰਿਹਾ ਹੈ ਤੇ ਇਹ ਅਧਿਐਨ ਅਮਰੀਕਾ ਅਤੇ ਬੈਲਜੀਅਮ ਵਿੱਚ ਕੀਤਾ ਜਾ ਰਿਹਾ ਹੈ। ਇਸ ਗੋਲੀ ਸਬੰਧੀ ਖਬਰ ਦ ਟੈਲੀਗ੍ਰਾਫ ਵਿੱਚ ਛਪੀ ਹੈ।