ਆਕਲੈਂਡ (ਹਰਪ੍ਰੀਤ ਸਿੰਘ) - ਪਰਥ ਵਿੱਚ ਲਾਏ ਗਏ ਲੌਕਡਾਊਨ ਤੋਂ ਬਾਅਦ ਪੱਛਮੀ ਆਸਟ੍ਰੇਲੀਆ ਨਾਲ ਨਿਊਜੀਲੈਂਡ ਸਰਕਾਰ ਨੇ ਟਰਵੈਲ ਬਬਲ ਸਬੰਧਿਤ ਉਡਾਣਾ ਰੱਦ ਕੀਤੇ ਜਾਣ ਦੀ ਪੁਸ਼ਟੀ ਕੀਤੀ ਸੀ, ਕਿਉਂਕਿ ਹੁਣ ਪੱਛਮੀ ਆਸਟ੍ਰੇਲੀਆ ਵਿੱਚ ਲੌਕਡਾਊਨ ਖਤਮ ਕਰ ਦਿੱਤਾ ਗਿਆ ਹੈ, ਇਸੇ ਲਈ ਰੋਕੀਆਂ ਗਈਆਂ ਹਵਾਈ ਉਡਾਣਾ ਕੱਲ 28 ਅਪ੍ਰੈਲ 2021 ਦੁਪਹਿਰ 12 ਵਜੇ ਤੋਂ ਇਹ ਉਡਾਣਾ ਦੁਬਾਰਾ ਤੋਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਇਸ ਗੱਲ ਦੀ ਜਾਣਕਾਰੀ ਕੋਵਿਡ 19 ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਵਲੋਂ ਜਾਰੀ ਕੀਤੀ ਗਈ ਹੈ।