ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ ਭਾਰਤ 'ਤੇ ਲਾਇਆ ਟਰੈਵਲ ਬੈਨ ਭਾਂਵੇ ਖਤਮ ਹੋ ਗਿਆ ਹੈ, ਪਰ ਇਸਦੇ ਬਾਵਜੂਦ ਭਾਰਤ ਫਸੇ ਨਿਊਜੀਲੈਂਡ ਵਾਸੀਆਂ ਦਾ ਅਜੇ ਨਿਊਜੀਲੈਂਡ ਵਾਪਿਸ ਆਉਣਾ ਔਖਾ ਜਾਪ ਰਿਹਾ ਹੈ। ਦੱਸਦੀਏ ਕਿ ਐਮ ਆਈ ਕਿਊ ਵਿੱਚ ਐਤਵਾਰ ਨੂੰ 131 ਲੋਕਾਂ ਚੋਂ 106 ਭਾਰਤ ਵਿੱਚ ਫਸੇ ਨਿਊਜੀਲੈਂਡ ਵਾਸੀ ਸਨ, ਜਿਨ੍ਹਾਂ ਨੇ ਐਮ ਆਈ ਕਿਊ ਵਿੱਚ ਬੁਕਿੰਗ ਕਰਵਾਈ, ਪਰ ਇਸਦਾ ਸ਼ਾਇਦ ਹੀ ਕੋਈ ਫਾਇਦਾ ਹੋਏ, ਕਿਉਂਕਿ ਕਾਰਨ ਹੈ ਉਨ੍ਹਾਂ ਉਡਾਣਾ ਦਾ ਰੱਦ ਹੋਣਾ, ਜਿੱਥੋਂ ਹੋਕੇ ਇਨ੍ਹਾਂ ਨਿਊਜੀਲ਼ੈਂਡ ਵਾਸੀਆਂ ਨੇ ਨਿਊਜੀਲੈਂਡ ਪੁੱਜਣਾ ਸੀ, ਭਾਵ ਬਹੁਤੀਆਂ ਟ੍ਰਾਂਜਿਟ ਡੈਸਟੀਨੇਸ਼ਨ ਲਈ ਅਜੇ ਵੀ ਭਾਰਤ ਨਾਲ ਉਡਾਣਾ ਸ਼ੁਰੂ ਨਹੀਂ ਹੋ ਸਕੀਆਂ ਹਨ।
ਅਜਿਹਾ ਹੀ ਇੱਕ ਉਦਾਹਰਨ ਹੈ ਉਪਕਾਰ ਕਸ਼ਯਪ ਦੀ ਜੋ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਲਈ ਭਾਰਤ ਗਿਆ ਸੀ ਤੇ ਵਾਪਸੀ 24 ਅਪ੍ਰੈਲ ਦੀ ਟਿਕਟ ਬੁੱਕ ਸੀ, ਉਸਨੇ ਇਸ ਬੈਨ ਕਰਕੇ ਬੁਕਿੰਗ 30 ਅਪ੍ਰੈਲ ਦੀ ਕਰ ਦਿੱਤੀ, ਪਰ ਹੁਣ ਯੂ ਏ ਈ ਨੇ ਭਾਰਤ ਤੋਂ ਸਾਰੀਆਂ ਆਉਣ ਵਾਲੀਆਂ ਉਡਾਣਾ ਬੰਦ ਕਰ ਦਿੱਤੀਆਂ ਹਨ ਤੇ ਇਸੇ ਕਰਕੇ ਉਪਕਾਰ ਇਸ ਰਸਤੇ ਰਾਂਹੀ ਨਿਊਜੀਲੈਂਡ ਵਾਪਸੀ ਕਰਨ ਵਿੱਚ ਅਸਮਰਥ ਹੈ ਤੇ ਹੁਣ ਅਜਿਹੇ ਨਿਊਜੀਲੈਂਡ ਵਾਸੀ ਨਿਊਜੀਲੈਂਡ ਸਰਕਾਰ ਨੂੰ ਮੱਦਦ ਲਈ ਅਪੀਲ ਕਰ ਰਹੇ ਹਨ।