ਆਕਲੈਂਡ (ਹਰਪ੍ਰੀਤ ਸਿੰਘ): ਭਾਰਤੀ ਰੈਸਟੋਰੈਂਟ ਚੇਨ ਮਸਾਲਾ ਰੈਸਟੋਰੈਂਟ ਦੀ ਸਾਂਝੀ ਮਾਲਕ ਜੋਤੀ ਜੈਨ ਨੂੰ ਬੀਤੇ ਵਰ੍ਹੇ ਟੈਕਸ ਚੋਰੀ ਮਾਮਲੇ ਵਿੱਚ ਕਈ ਮਹੀਂਿਨਆਂ ਦੀ ਹੋਮ ਡਿਟੈਂਸ਼ਨ ਦੀ ਸਜਾ ਸੁਣਾਈ ਗਈ ਸੀ, ਉਸ 'ਤੇ 21 ਦੋਸ਼ ਦਾਇਰ ਹੋਏ ਸਨ।
ਜੋਤੀ ਜੈਨ ਦੇ ਨਾਮ ਨੂੰ ਗੁਪਤ ਨਾ ਰੱਖਣ ਸਬੰਧੀ ਫੈਸਲਾ ਵੀ ਦਸੰਬਰ ਵਿੱਚ ਦੇ ਦਿੱਤਾ ਗਿਆ ਸੀ। ਪਰ ੳੇੇੁਸਨੇ ਇਸ ਫੈਸਲੇ ਵਿਰੁੱਧ ਅਪੀਲ ਕੀਤੀ ਸੀ, ਤਾਂ ਜੋ ਉਸ ਦਾ ਨਾਮ ਗੁਪਤ ਰੱਖਿਆ ਜਾ ਸਕੇ। ਅੱਜ ਆਏ ਫੈਸਲੇ ਵਿੱਚ ਜੋਤੀ ਜੈਨ ਦੀ ਇਹ ਅਪੀਲ ਰੱਦ ਕਰ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ 2015 ਵਿੱਚ ਵੀ ਜੋਤੀ ਜੈਨ ਕਰਮਚਾਰੀਆਂ ਦੇ ਸੋਸ਼ਣ ਦੇ ਮਾਮਲੇ ਵਿੱਚ 11 ਮਹੀਨੇ ਦੀ ਹੋਮ ਡਿਟੈਂਸ਼ਨ, 220 ਘੰਟੇ ਕਮਿਊਨਿਟੀ ਵਰਕ ਅਤੇ $58000 ਦਾ ਹਰਜਾਨਾ ਭਰ ਚੁੱਕੀ ਹੈ।