ਆਕਲੈਂਡ (ਹਰਪ੍ਰੀਤ ਸਿੰਘ) - ਕੁੱਕ ਆਈਲੈਂਡ ਨਾਲ ਟਰੈਵਲ ਬਬਲ ਦੀ ਸ਼ੁਰੂਆਤ ਸਬੰਧੀ ਸੋਮਵਾਰ ਨੂੰ ਸਰਕਾਰ ਵਲੋਂ ਐਲਾਨ ਕੀਤਾ ਜਾ ਸਕਦਾ ਹੈ। ਕਾਰੋਬਾਰੀਆਂ ਵਲੋਂ ਇਸ ਐਲਾਨ ਦੀ ਉਡੀਕ ਕਾਫੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ।
ਕੁੱਕ ਆਈਲੈਂਡ ਕੋਵਿਡ ਟੈਸਟਿੰਗ ਲੈਬ, ਜਿਸ ਦੀ ਸ਼ੁਰੂਆਤ ਵਿੱਚ ਦੇਰੀ ਇਸ ਬਬਲ ਨੂੰ ਸ਼ੁਰੂ ਕਰਨ ਵਿੱਚ ਵੱਡਾ ਕਾਰਨ ਮੰਨਿਆ ਜਾ ਰਿਹਾ ਸੀ, ਹੁਣ ਕਾਰਜਸ਼ੀਲ ਹੋ ਚੁੱਕੀ ਹੈ ਤੇ ਹੁਣ ਕੁੱਕ ਆਈਲੈਂਡ ਵਿੱਚ ਲੋਕਲ ਪੱਧਰ 'ਤੇ ਹੀ ਕੋਰੋਨਾ ਟੈਸਟ ਕੀਤੇ ਜਾ ਸਕਣਗੇ, ਇਸ ਸਬੰਧੀ ਸਟਾਫ ਦੀ ਟਰੈਨਿੰਗ ਵੀ ਸ਼ੁਰੂ ਹੋ ਗਈ ਹੈ।