ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ ਚਲਾਏ ਜਾ ਰਹੇ ਕੋਰੋਨਾ ਵੈਕਸੀਨੇਸ਼ਨ ਪ੍ਰੋਗਰਾਮ ਨੇ ਅੱਜ ਇੱਕ ਨਵਾਂ ਮੀਲ ਪੱਥਾ ਸਥਾਪਿਤ ਕਰ ਦਿੱਤਾ ਹੈ, ਇੱਕ-ਚੌਥਾਈ ਨਿਊਜੀਲੈਂਡ ਵਾਸੀਆਂ ਦੇ ਅੱਜ ਤੱਕ ਕੋਰੋਨਾ ਦਾ ਟੀਕਾ ਲੱਗ ਚੁੱਕਾ ਹੈ। ਸਾਰੇ ਹੀ ਨਿਊਜੀਲੈਂਡ ਵਾਸੀਆਂ ਨੂੰ ਟੀਕਾ ਲਾਏ ਜਾਣ ਦੇ ਪ੍ਰੋਗਰਾਮ ਸ਼ੁਰੂ ਹੋਣ ਨੂੰ ਸਿਰਫ 2 ਮਹੀਨੇ ਹੀ ਬਾਕੀ ਰਹਿ ਗਏ ਹਨ ਤੇ ਅਜੇ ਵੀ ਇਸ ਮੁਕਾਮ ਨੂੰ ਹਾਸਿਲ ਕਰਨ ਲਈ ਕਾਫੀ ਮਿਹਨਤ ਹੋ ਰਹੀ ਹੈ।
ਇਸ ਵੇਲੇ 12000 ਵੈਕਸੀਨੇਟਰ ਮੌਜੂਦ ਹਨ, ਇਨ੍ਹਾਂ ਚੋਂ 3300 ਨੇ ਕੋਵਿਡ ਵੈਕਸੀਨੇਸ਼ਨ ਦੀ ਖਾਸ ਟ੍ਰੇਨਿੰਗ ਹਾਸਿਲ ਕਰ ਲਈ ਹੈ ਤੇ ਇਨ੍ਹਾਂ 2000 ਹੋਰਾਂ ਦੇ ਅਗਲੇ 2 ਮਹੀਨਿਆਂ ਵਿੱਚ ਇਹ ਟ੍ਰੈਨਿੰਗ ਹਾਸਿਲ ਕੀਤੇ ਜਾਣ ਦਾ ਟੀਚਾ ਹੈ, ਇਸ ਤੋਂ ਇਲਾਵਾ 3800 ਜੀ ਪੀ ਵੀ ਵੈਕਸੀਨੇਸ਼ਨ ਦਾ ਕੰਮ ਕਰ ਸਕਦੇ ਹਨ। ਹੁਣ ਜਿਵੇਂ ਜਿਵੇਂ ਵੈਕਸੀਨੇਸ਼ਨ ਦਾ ਟੀਚਾ ਹਾਸਿਲ ਕਰਨ ਦਾ ਸਮਾਂ ਨਜਦੀਕ ਆਉਂਦਾ ਜਾਏਗਾ, ਉਸੇ ਦੇ ਹਿਸਾਬ ਨਾਲ ਰੋਜਾਨਾ ਵੈਕਸੀਨੇਸ਼ਨ ਦੇ ਕੰਮ ਵਿੱਚ ਤੇਜੀ ਦੇਖਣ ਨੂੰ ਮਿਲੇਗੀ।