ਆਕਲੈਂਡ (ਹਰਪ੍ਰੀਤ ਸਿੰਘ) - ਕੁਝ ਯਾਤਰੀ ਜੋ ਬ੍ਰਿਸਬੇਨ ਏਅਰਪੋਰਟ ਤੋਂ ਨਿਊਜੀਲੈਂਡ ਦੇ ਆਕਲੈਂਡ ਤੇ ਕ੍ਰਾਈਸਚਰਚ ਵੱਖੋ-ਵੱਖ 3 ਉਡਾਣਾ ਰਾਂਹੀ ਪੁੱਜੇ ਸਨ, ਉਨ੍ਹਾਂ ਨੂੰ ਬ੍ਰਿਸਬੇਨ ਏਅਰਪੋਰਟ 'ਤੇ ਵਾਪਰੀ 'ਗਰੀਨ ਜੋਨ ਬਰੀਚ' ਦੀ ਘਟਨਾ ਦੇ ਚਲਦਿਆਂ ਸੈਲਫ ਆਈਸੋਲੇਟ ਕਰਨ ਦੇ ਹੁਕਮ ਦਿੱਤੇ ਗਏ ਹਨ, ਇਨ੍ਹਾਂ 400 ਦੇ ਲਗਭਗ ਯਾਤਰੀਆਂ ਨੂੰ ਮੰਗਲਵਾਰ ਤੱਕ ਆਪਣੇ ਘਰਾਂ ਵਿੱਚ ਹੀ ਰਹਿਣਾ ਪਏਗਾ ਤੇ ਨੈਗਟਿਵ ਟੈਸਟ ਤੋਂ ਬਾਅਦ ਹੀ ਇਹ ਯਾਤਰੀ ਘਰੋਂ ਬਾਹਰ ਜਾ ਸਕਣਗੇ। ਇਨ੍ਹਾਂ ਯਾਤਰੀਆਂ ਨੂੰ ਏਅਰਪੋਰਟ 'ਤੇ ਇੱਕ ਕੋਰੋਨਾ ਪਾਜਟਿਵ ਵਿਅਕਤੀ ਦੇ ਸੰਪਰਕ ਵਿੱਚ ਆਉਣ ਕਰਕੇ ਕੇਜੁਅਲ ਪਲਸ ਕਾਂਟੇਕਟ ਮੰਨਿਆ ਗਿਆ ਹੈ। ਤਿੰਨਾਂ ਉਡਾਣਾ ਵਿੱਚੋਂ 2 ਏਅਰ ਨਿਊਜੀਲੈਂਡ ਦੀਆਂ ਸਨ ਤੇ ਇੱਕ ਕਵਾਂਟਸ ਏਅਰਲਾਈਨ ਦੀ ਸੀ।