ਆਕਲੈਂਡ (ਹਰਪ੍ਰੀਤ ਸਿੰਘ) - ਪਰਥ ਦੇ ਕੁਆਰਂਟੀਨ ਹੋਟਲ ਵਿੱਚ ਕੋਰੋਨਾ ਦੇ ਕੇਸ ਸਾਹਮਣੇ ਆਉਣ ਤੋਂ ਬਾਅਦ ਦੁਬਾਰਾ ਤੋਂ ਇੱਕ ਵਾਰ ਫਿਰ ਪੱਛਮੀ ਆਸਟ੍ਰੇਲੀਆ ਤੇ ਨਿਊਜੀਲ਼ੈਂਡ ਵਿਚਾਲੇ ਉਡਾਣਾ ਰੱਦ ਕਰ ਦਿੱਤੀਆਂ ਗਈਆਂ ਹਨ।
ਕੋਰੋਨਾ ਦੀ ਪੁਸ਼ਟੀ ਹੋਟਲ ਦੇ ਗਾਰਡ ਨੂੰ ਹੋਈ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਇਨਫੈਕਸ਼ਨ ਦੌਰਾਨ ਉਹ ਨਜਦੀਕੀ ਉਪਨਗਰ ਵਿੱਚ ਕਈ ਦਿਨ ਕਮਿਊਨਿਟੀ ਵਿੱਚ ਘੁੰਮਦਾ ਰਿਹਾ, ਉਸਦੇ ਨਾਲ ਰਹਿਣ ਵਾਲੇ ਦੋ ਜਣਿਆਂ ਨੂੰ ਵੀ ਕੋਰੋਨਾ ਦੀ ਪੁਸ਼ਟੀ ਹੋ ਚੁੱਕੀ ਹੈ। ਇਹ ਖਬਰ ਆਉਣ ਤੋਂ ਬਾਅਦ ਨਿਊਜੀਲੈਂਡ ਸਿਹਤ ਮੰਤਰਾਲੇ ਨੇ ਪਰਥ ਨੂੰ ਜਾਣ ਤੇ ਆਉਣ ਵਾਲੀਆਂ ਉਡਾਣਾ 'ਤੇ ਰੋਕ ਲਾ ਦਿੱਤੀ ਹੈ ਤੇ ਪੱਛਮੀ ਆਸਟ੍ਰੇਲੀਆ ਦੇ ਸਿਹਤ ਵਿਭਾਗ ਵਲੋਂ ਦਿਸ਼ਾ-ਨਿਰਦੇਸ਼ ਆਉਣ ਤੋਂ ਬਾਅਦ ਅਗਲਾ ਫੈਸਲਾ ਲਏ ਜਾਣ ਦੀ ਗੱਲ ਕਹੀ ਹੈ।