ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਰਾਤ ਕ੍ਰਾਈਸਚਰਚ ਦੀ ਐਰਾਨੂਈ ਦੀ ਐਲਡਰਸ਼ੋਟ ਸਟਰੀਟ ਵਿੱਚ ਗੋਲੀਬਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ।ਘਟਨਾ ਰਾਤ 10.20 ਦੀ ਦੱਸੀ ਜਾ ਰਹੀ ਹੈ ਤੇ ਇਹ ਘਟਨਾ ਇੱਕ ਪਰਿਵਾਰਿਕ ਕਲੇਸ਼ ਦਾ ਨਤੀਜਾ ਮੰਨੀ ਜਾ ਰਹੀ ਹੈ। ਇਸ ਘਟਨਾ ਵਿੱਚ ਇੱਕ ਜਣੇ ਦੇ ਜਖਮੀ ਹੋਣ ਦੀ ਖਬਰ ਵੀ ਹੈ, ਜਿਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਘਟਨਾ ਵਿੱਚ ਹੋਰ ਕਿਸੇ ਦੇ ਜਖਮੀ ਹੋਣ ਦੀ ਖਬਰ ਨਹੀਂ ਹੈ।