ਆਕਲੈਂਡ (ਤਰਨਦੀਪ ਬਿਲਾਸਪੁਰ ) ਉੱਤਰ ਪ੍ਰਦੇਸ਼ ਵਿਚ ਬੀਤੇ ਦਿਨ ਪੰਚਾਇਤ ਚੋਣਾਂ ਸੰਪੰਨ ਹੋਣ ਤੋਂ ਬਾਅਦ ਨਤੀਜਿਆਂ ਦੀ ਗੂੰਜ ਆਕਲੈਂਡ ਵਿਚ ਵੀ ਦੇਖਣ ਨੂੰ ਮਿਲੀ | ਕਿਓਂਕਿ ਕਰੋਨਾ ਦੀ ਭਿਆਨਕ ਲਹਿਰ ਤੋਂ ਬਾਅਦ ਉੱਤਰ ਪ੍ਰਦੇਸ਼ ਪ੍ਰਸ਼ਾਸਨ ਵਲੋਂ ਖੁਸ਼ੀ ਦਾ ਇਜ਼ਹਾਰ ਕਰਨ ਇਕੱਠ ਕਰਨ ਦਾ ਪਾਬੰਦੀ ਲਗਾ ਦਿੱਤੀ ਸੀ | ਪਰ ਆਕਲੈਂਡ (ਨਿਊਜ਼ੀਲੈਂਡ ) ਵਿਚ ਇਕੱਠੇ ਹੋਣ ਦੀ ਆਜ਼ਾਦੀ ਦਾ ਜੇਤੂ ਉਮੀਦਵਾਰਾਂ ਨੇ ਖੂਬ ਲਾਹਾ ਲਿਆ |
ਇਸੇ ਦੇ ਚੱਲਦਿਆਂ ਉੱਤਰ ਪ੍ਰਦੇਸ਼ ਦੇ ਪੰਜਾਬੀ ਵਸੋਂ ਵਾਲੇ ਜਿਲੇ ਰਾਮਪੁਰ ਦੇ ਪਿੰਡ ਹਮੀਦਾਬਾਦ ਵਿਚ ਆਕਲੈਂਡ ਵੱਸਦੇ ਅਤੇ ਭਾਈਚਾਰਕ ਤੌਰ ਤੇ ਸਮਾਜ ਸੇਵਾ ਵਿਚ ਵਿਚਰਨ ਵਾਲੇ ਨੌਜਵਾਨ ਤਰਨਦੀਪ ਸਿੰਘ ਚੀਮਾ (ਤਰਨ ਚੀਮਾ ) ਦੇ ਪਿਤਾ ਜੀ ਸਰਦਾਰ ਸੁਖਵਿੰਦਰ ਸਿੰਘ ਚੀਮਾ ਨੇ ਆਪਣੇ ਵਿਰੋਧੀ ਜਸਵਿੰਦਰ ਸਿੰਘ ਨੂੰ ਤਕਰੀਬਨ 350 ਵੋਟਾਂ ਦੇ ਫਰਕ ਨਾਲ ਹਰਾਇਆ |
ਜਿਸਦੇ ਨਤੀਜੇ ਜਿਥੇ ਕੱਲ ਤਰਨ ਚੀਮਾ ਨੇ ਆਪਣੇ ਮਿੱਤਰਾਂ ਨਾਲ ਬੈਠਕੇ ਸੁਣੇ ,ਉੱਥੇ ਹੀ ਜਿੱਤ ਦਾ ਬੀਤੀ ਸ਼ਾਮ ਡੱਗਾ ਵੀ ਲਗਾਇਆ ਗਿਆ | ਤਰਨ ਚੀਮਾ ਅਨੁਸਾਰ ਉਹਨਾਂ ਦਾ ਮਨ ਸੀ ਕਿ ਉਹ ਆਪਣੇ ਪਿਤਾ ਜੀ ਦੇ ਚੋਣ ਪ੍ਰਚਾਰ ਵਿਚ ਜਾਣ ,ਪਰ ਕੋਵਿਡ ਕਰਕੇ ਜਾ ਨਹੀਂ ਸਕੇ | ਜਿਸ ਕਰਕੇ ਚੋਣ ਪ੍ਰਚਾਰ ਦੇ ਪਹਿਲੇ ਹੀ ਦਿਨ ਤੋਂ ਉਹ ਰੂਹ ਦੇ ਤੌਰ ਤੇ ਹਮੀਦਾਬਾਦ ਤੇ ਸਰੀਰ ਦੇ ਤੌਰ ਤੇ ਆਕਲੈਂਡ ਵਿਚਰ ਰਹੇ ਸਨ | ਅੱਜ ਇਸ ਜਿੱਤ ਨੇ ਰੂਹ ਤੇ ਸਰੀਰ ਇੱਕਮਿੱਕ ਕੀਤੇ ਹਨ | ਜਿਸਦੀ ਕਿ ਖੁਸ਼ੀ ਉਹ ਆਪਣੇ ਮਿੱਤਰਾਂ ਨਾਲ ਆਕਲੈਂਡ 'ਚ ਮਨਾਂ ਰਹੇ ਹਨ | ਇਥੇ ਜਿਕਰਯੋਗ ਹੈ ਕਿ ਸਰਦਾਰ ਸੁਖਵਿੰਦਰ ਸਿੰਘ ਚੀਮਾ ਨਿਊਜ਼ੀਲੈਂਡ ਵਿਚ ਸਤਿਕਾਰਿਤ ਸਖਸੀਅਤ ਗੁਰੂ ਕੇ ਲੰਗਰਾਂ ਵਿਚ ਤਨਦੇਹੀ ਨਾਲ ਸੇਵਾ ਕਰਦੇ ਭਾਈ ਹਰਦੀਪ ਸਿੰਘ ਬਿੱਲੂ (ਚੇਅਰਮੈਨ ਨਿਊਜ਼ੀਲੈਂਡ ਸਿੱਖ ਸਪੋਰਟਸ ਕੰਪਲੈਕ੍ਸ ) ਦੇ ਕੁੜਮ ਹਨ | ਜਿਸ ਕਰਕੇ ਸ਼ਾਇਦ ਐਨੀ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਹਮੀਦਾਬਾਦ ਵਿਚ ਨਹੀਂ ਹੈ ਜਿੰਨਾ ਆਕਲੈਂਡ ਵਿਚ ਦੇਖਣ ਨੂੰ ਮਿਲ ਰਿਹਾ ਹੈ |