ਆਕਲੈਂਡ (ਐਨ ਜ਼ੈਡ ਪੰਜਾਬੀ ਨਿਊਜ਼ ਸਰਵਿਸ ) ਨਿਊਜ਼ੀਲੈਂਡ ਦੇ ਸਭ ਤੋਂ ਪੁਰਾਣੇ ਖੇਡ ਕਲੱਬਾਂ ਵਿਚੋਂ ਇੱਕ ਕਲਗੀਧਰ ਸਪੋਰਟਸ ਕਲੱਬ ਦੇ ਪ੍ਰਬੰਧਕਾਂ ਵਲੋਂ 2 ਮਈ ਦੇ ਖੇਡ ਮੇਲੇ ਦੀ ਸਫ਼ਲਤਾ ਲਈ ਖਿਡਾਰੀਆਂ ,ਦਰਸ਼ਕਾਂ ਅਤੇ ਸਪਾਂਸਰਜ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ | ਕਲਗੀਧਰ ਸਪੋਰਟਸ ਕਲੱਬ ਅਤੇ ਯੰਗ ਪੰਜਾਬੀ ਸਪੋਰਟਸ ਕਲੱਬ ਵਲੋਂ ਕਰਵਾਏ ਉਕਤ ਖੇਡ ਮੇਲੇ ਵਿਚ ਜਿੱਥੇ ਕੁੱਲ ਵੱਖ ਵੱਖ ਮੁਕਾਬਲਿਆਂ (ਫੁੱਟਬਾਲ ,ਕਬੱਡੀ ,ਬਾਸਕਟਬਾਲ ਅਤੇ ਵਾਲੀਬਾਲ ) ਦੀਆਂ 32 ਟੀਮਾਂ ਦੇ 350 ਖਿਡਾਰੀਆਂ ,2500 ਦਰਸ਼ਕਾਂ ਨੇ ਜਿੱਥੇ ਇਸ ਖੇਡ ਮੇਲੇ ਵਿਚ ਭਾਗ ਲਿਆ | ਓਥੇ ਹੀ ਬੀਬੀਆਂ ਅਤੇ ਬੱਚਿਆਂ ਦੀਆਂ ਫਨ ਗੇਮਜ਼ ਵਿਚ 100 ਦੇ ਕਰੀਬ ਪ੍ਰਤੀਯੋਗੀਆਂ ਨੇ ਪਹਿਲੀ ਵਾਰ ਭਾਗ ਲਿਆ | ਇਹ ਨਿਊਜ਼ੀਲੈਂਡ ਦੇ ਕਿਸੇ ਵੀ ਖੇਡ ਮੇਲੇ ਵਿਚ ਪਹਿਲੀ ਵਾਰ ਹੋਇਆ ਕਿ ਫਨ ਗੇਮਜ਼ ਵਿਚ ਖਿਡਾਰੀਆਂ ਨੂੰ ਵੱਡੇ ਪੱਧਰ ਤੇ ਜੇਤੂਆਂ ਨੂੰ ਗਿਫ਼੍ਟ ਹੈਂਪਰ ਦਿੱਤੇ ਗਏ ਜੋ ਕਿ ਉਚੇਚੇ ਤੌਰ ਤੇ ਰੇਡੀਓ ਸਾਡੇ ਆਲਾ ਅਤੇ ਡੀ.ਐਚ ਸੁਪਰਮਾਰਕੀਟ ਮੈਨੁਰੇਵਾ ਵਲੋਂ ਦਿੱਤੇ ਗਏ |
ਐਨਾ ਹੀ ਨਹੀਂ ਇਸ ਖੇਡ ਮੇਲੇ ਵਿਚ ਇੱਕ ਹੋਰ ਇਤਿਹਾਸਕ ਮੀਲ ਪੱਥਰ ਕਲੱਬ ਵਲੋਂ ਸਰ ਕੀਤਾ ਗਿਆ ਕਿ ਕੁੱਲ 16 ਖਿਡਾਰੀਆਂ ਨੂੰ ਗੋਲ੍ਡ ਮੈਡਲਾਂ ਨਾਲ ਨਿਵਾਜ਼ਿਆ ਗਿਆ | ਜਿਹਨਾਂ ਵਿਚ ਜਿੱਥੇ ਟੌਰੰਗੇ ਦੇ ਟਾਈਗਰ ਸਪੋਰਟਸ ਕਲੱਬ ਵਲੋਂ ਵਾਲੀਬਾਲ ਵਿਚ ਇਸ ਸੀਜ਼ਨ ਦੌਰਾਨ ਬੇਹਤਰ ਪ੍ਰਦਰਸ਼ਨ ਕਰਨ ਲਈ ਆਪਣੀ ਟੀਮ ਦੇ 7 ਖਿਡਾਰੀਆਂ ਨੂੰ ਗੋਲ੍ਡ ਮੈਡਲ ਦਿੱਤੇ ਗਏ , ਉੱਥੇ ਹੀ ਕਲਗੀਧਰ ਸਪੋਰਟਸ ਕਲੱਬ ਵਲੋਂ 3 ਖਿਡਾਰੀਆਂ , ਵਾਈਕਾਟੋ ਸਪੋਟਸ ਕਲੱਬ ਵਲੋਂ 3 ਕਬੱਡੀ ਖਿਡਾਰੀਆਂ ,ਕੈਮੀ ਖੁਰਦਾਂ ਨੂੰ ਉਸਦੇ ਪਿੰਡ ਵਾਸੀਆਂ ਵਲੋਂ ਅਤੇ 2 ਖਿਡਾਰੀਆਂ ਦੇ ਗੋਲ੍ਡ ਮੈਡਲ ਨਾਲ ਸਨਮਾਨ ਆਜ਼ਾਦ ਸਪੋਰਟਸ ਕਲੱਬ ਵਲੋਂ ਕੀਤੇ ਗਏ | ਇਸ ਤੋਂ ਇਲਾਵਾ ਇਸੇ ਖੇਡ ਮੇਲੇ ਵਿਚ ਪਹਿਲੀ ਵਾਰ ਦਰਸ਼ਕਾਂ ਲਈ ਵੀ '' ਵੂਈ ਸੋਰ ਯੂ '' ਵਲੋਂ ਜਿੱਥੇ ਐਲ .ਜੀ ਦੀ ਐਲ.ਈ.ਡੀ ਅਤੇ ਡੀ.ਐਚ ਸੁਪਰ-ਮਾਰਕੀਟ ਵਲੋਂ ਅਤੇ ਰੇਡੀਓ ਸਾਡੇ ਆਲਾ ਵਲੋਂ ਉਚੇਚੇ ਤੌਰ ਤੇ ਡਰਾਅ ਕੱਢੇ ਗਏ |
ਇਸ ਮੌਕੇ ਸੇਵਾਦਾਰ ਐਵਾਰਡ ਤਹਿਤ ਗੁਰਦੁਆਰਾ ਕਲਗ਼ੀਧਰ ਸਾਹਿਬ ਟਾਕਾਨੀਨੀ ਦੀ ਸਮੁੱਚੀ ਲੰਗਰ ਟੀਮ ਦਾ ਸਨਮਾਨ ਕੀਤਾ | ਇਸਤੋਂ ਇਲਾਵਾ ਟਾਕਾਨੀਨੀ ਗੁਰੂ ਘਰ ,ਟੌਰੰਗਾ ਸਿੱਖ ਸੁਸਾਇਟੀ ਅਤੇ ਟੀ-ਪੁਕੀ ਦੀ ਸਿੱਖ ਸੁਸਾਇਟੀ ਦੇ ਵਿਸ਼ੇਸ਼ ਤੌਰ ਤੇ ਉਹਨਾਂ ਦੇ ਸਹਿਯੋਗ ਦੇ ਲਈ ਸਨਮਾਨ ਕੀਤੇ ਗਏ |
ਕਲੱਬ ਵਲੋਂ ਮਨਜਿੰਦਰ ਸਿੰਘ ਬਾਸੀ ,ਦਿਲਾਵਰ ਹਰੀਪੁਰ ,ਦੀਦਾਰ ਸਿੰਘ ਸੰਧੂ ,ਗੁਰਮੁਖ ਸੰਧੂ , ਕੁਲਦੀਪ ਸਿੰਘ ਗਿੱਲ ,ਵਿੱਕੀ ਕੂਨਰ , ਬਿੰਦਰ ਢੰਡਾਂ ਅਤੇ ਸ਼ਿੰਦਾ ਭੋਜਰਾਜ ਵਲੋਂ ਸਾਰੇ ਸਪਾਂਸਰਜ਼ ਜਿਹਨਾਂ ਵਿਚ ਸੁਪਰੀਮ ਸਿੱਖ ਸੁਸਾਇਟੀ , ਰੇਡੀਓ ਸਾਡੇ ਆਲਾ ,ਡੀ.ਐਚ ਸੁਪਰ ਮਾਰਕੀਟ ,ਵੂਈ ਸੋਰ ਯੂ ਇਸੋਰਰੈਂਸ ,ਐਨ ਜ਼ੈੱਡ ਪੰਜਾਬੀ ਨਿਊਜ਼ ,ਕਲੀਅਰ ਵਾਟਰ ਅਕਾਊਂਟੈਂਟ ਦੇ ਅਮਰਦੀਪ ਬਰਾੜ ,ਮਿਸਟਰ ਰੂਫਰ ਦੇ ਬਲਪ੍ਰੀਤ ਸਿੰਘ ,ਗੌਤਮ ਕਪੂਰ ,ਡਾਕਟਰ ਜੁਗਿੰਦਰ ਸਿੰਘ ,ਬਲਿਹਾਰ ਸਿੰਘ ਮਾਹਲ ,ਮਨਿੰਦਰ ਕ੍ਰਿਸ਼ਨਾ ,ਇੰਦਰਜੀਤ ਕਾਲਕਟ ,ਅਵਤਾਰ ਤਰਕਸ਼ੀਲ ,ਦਲਵੀਰ ਸਿੰਘ ਪੁਕੀਕੋਹੀ ,ਦਲਵੀਰ ਸਿੰਘ ਲਸਾੜਾ ,ਰਵਿੰਦਰ ਸਿੰਘ ਭੁੱਲਰ ,ਮਾਝਾ ਕਲੱਬ ਦੇ ਜੁਗਰਾਜ ਸਿੰਘ ਮਾਨ ,ਬਹਾਦਰ ਸਿੰਘ ਬਸਰਾ ,ਰੇ ਵਾਈਟ ਜੱਸ ਸੰਧੂ ਅਤੇ ਜੁਝਾਰ ਪੰਨੂਮਾਜਰਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ |