ਆਕਲੈਂਡ (ਹਰਪ੍ਰੀਤ ਸਿੰਘ)- ਬੀਤੇ ਦਿਨੀਂ ਨਿਊਜੀਲੈਂਡ ਹਾਈ ਕਮਿਸ਼ਨ ਵਲੋਂ ਸ਼ਰੀਨਿਵਾਸ ਆਈ ਵਾਈ ਸੀ (ਇੰਡੀਅਨ ਯੂਥ ਕਾਂਗਰਸ) ਦੇ ਟਵਿਟਰ ਹੈਂਡਲਰ 'ਤੇ ਮੱਦਦ ਦੀ ਗੱਲ ਆਖੀ ਗਈ ਸੀ, ਇਹ ਮੱਦਦ ਸੀ ਹਾਈ ਕਮਿਸ਼ਨ ਵਿੱਚ ਮੌਜੂਦ ਕੋਰੋਨਾ ਸੰਕਰਮਿਤ ਮਰੀਜਾਂ ਨੂੰ ਆਕਸੀਜਨ ਮੁੱਹਈਆ ਕਰਵਾਉਣ ਲਈ ਤੇ ਇਸ 'ਤੇ ਫੋਰੀ ਕਾਰਵਾਈ ਕਰਦਿਆਂ ਸ਼ਰੀਨਿਵਾਸ ਆਈ ਵਾਈ ਸੀ ਦੀ ਟੀਮ ਆਕਸੀਜਨ ਸਿਲੰਡਰ ਲੈ ਕੇ ਨਿਊਜੀਲੈਂਡ ਹਾਈ ਕਮਿਸ਼ਨ ਪੁੱਜ ਗਈ।
ਪਰ ਇਹ ਟਵਿਟ ਬਾਅਦ ਵਿੱਚ ਹਾਈ ਕਮਿਸ਼ਨ ਵਲੋਂ ਡੀਲੀਟ ਕਰ ਦਿੱਤਾ ਗਿਆ, ਕਿਉਂਕਿ ਇਸ ਟਵਿਟ 'ਤੇ ਕੇਂਦਰ ਸਰਕਾਰ ਦੀ ਨਾਲਾਇਕੀ ਸਾਫ ਝਲਕ ਰਹੀ ਸੀ, ਕਿਉਂਕਿ ਉਹ ਹਾਈ ਕਮਿਸ਼ਨ ਨੂੰ ਆਕਸੀਜਨ ਮੁੱਹਈਆ ਕਰਵਾਉਣ ਵਿੱਚ ਅਸਮਰਥ ਰਹੀ ਸੀ।
ਹਾਲਾਂਕਿ ਸ਼ਾਇਦ ਦਬਾਅ ਹੇਠ ਆ ਕੇ ਹੀ ਹਾਈ ਕਮਿਸ਼ਨ ਨੇ ਟਵਿਟਰ 'ਤੇ ਬਾਅਦ ਵਿੱਚ ਲਿਖਿਆ ਵੀ ਸੀ ਕਿ ਉਨ੍ਹਾਂ ਦੀ ਮੱਦਦ ਲਈ ਲਾਈ ਗਈ ਗੁਹਾਰ ਨੂੰ ਗਲਤ ਢੰਗ ਨਾਲ ਦਰਸਾਇਆ ਗਿਆ ਹੈ, ਪਰ ਜਦੋਂ ਆਕਸਜੀਨ ਦੀ ਮੁਢਲੀ ਲੋੜ ਦੀ ਮੱਦਦ ਹਾਸਿਲ ਕਰਨ ਲਈ ਸਰਕਾਰ ਦੀ ਥਾਂ ਕਿਸੇ ਨਿੱਜੀ ਸੰਸਥਾ ਨੂੰ ਮੱਦਦ ਲਈ ਆਖਿਆ ਜਾਏ ਤਾਂ ਅਜਿਹੀ ਸਫਾਈ ਦੀ ਲੋੜ ਨਹੀਂ ਹੁੰਦੀ
ਸ਼ਰੀਨਿਵਾਸ ਬੀ ਵੀ ਇੰਡੀਅਨ ਯੂਥ ਕਾਂਗਰਸ ਦਾ ਨੈਸ਼ਨਲ ਪ੍ਰੈਜੀਡੈਂਟ ਹੈ ਤੇ ਕੋਰੋਨਾ ਦੇ ਦੌਰ ਵਿੱਚ ਉਸ ਵਲੋਂ ਲੋੜਵੰਦਾਂ ਲਈ ਕੀਤੇ ਜਾ ਰਹੇ ਹੀਲਿਆਂ ਦੀ ਕਾਫੀ ਵਾਹ-ਵਾਹ ਹੋ ਰਹੀ ਹੈ।