ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਜੋ ਖਿਡਾਰੀ ਆਈ ਪੀ ਐਲ ਵਿੱਚ ਹਿੱਸਾ ਲੈ ਰਹੇ ਸਨ, ਉਨ੍ਹਾਂ ਚੋਂ ਕੁਝ ਨੂੰ ਵਾਪਿਸ ਨਿਊਜੀਲੈਂਡ ਲਿਆਉਣ ਤੇ ਕੁਝ ਨੂੰ ਟੂਰਨਾਮੈਂਟ ਖੇਡਣ ਲਈ ਇੰਗਲੈਂਡ ਭੇਜੇ ਜਾਣ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।
ਜਿਨ੍ਹਾਂ ਖਿਡਾਰੀਆਂ ਨੇ ਇੰਗਲੈਂਡ ਦੇ ਟੂਰਨਾਮੈਂਟ ਵਿੱਚ ਹਿੱਸਾ ਲੈਣਾ ਹੈ, ਉਨ੍ਹਾਂ ਨੂੰ 11 ਮਈ ਨੂੰ ਇੰਗਲੈਂਡ ਲਈ ਵਿਸ਼ੇਸ਼ ਉਡਾਣ ਰਾਂਹੀ ਭੇਜਿਆ ਜਾਏਗਾ ਤੇ ਉਦੋਂ ਤੱਕ ਇਹ ਖਿਡਾਰੀ ਪੂਰੀ ਤਰ੍ਹਾਂ ਸੁਰੱਖਿਅਤ ਮਿਨੀ-ਬਬਲ ਵਿੱਚ ਆਪਣਾ ਸਮਾਂ ਬਤੀਤ ਕਰਨਗੇ।
ਟ੍ਰੈਂਟ ਬੋਲਟ ਜੋ ਕਿ ਇਸ ਟੂਰਨਾਮੈਂਟ ਦੇ ਦੂਜੇ ਟੈਸਟ ਜੋ ਕਿ 10 ਜੂਨ ਨੂੰ ਇੰਗਲੈਂਡ ਵਿੱਚ ਹੋਣਾ ਹੈ, ਉਸ ਵਿੱਚ ਹਿੱਸਾ ਲਏਗਾ ਤੇ ਇਸੇ ਲਈ ਬੋਲਟ ਹੋਰਨਾਂ ਘਰੇਲੂ ਖਿਡਾਰੀਆਂ ਤੇ ਸਟਾਫ ਨਾਲ ਵਿਸ਼ੇਸ਼ ਉਡਾਣ ਰਾਂਹੀ ਭਾਰਤ ਤੋਂ ਸਿੱਧਾ ਨਿਊਜੀਲੈਂਡ ਪੁੱਜੇਗਾ।
ਨਿਊਜੀਲੈਂਡ ਕ੍ਰਿਕੇਟ ਦੇ ਮੁੱਖ ਪ੍ਰਬੰਧਕ ਡੇਵਿਡ ਵਾਈਟ ਨੇ ਖਿਡਾਰੀਆਂ ਨੂੰ ਭਾਰਤ ਚੋਂ ਕੱਢਣ ਲਈ ਮੈਨੇਜਮੈਂਟ ਵਲੋਂ ਨਿਭਾਈ ਭੂਮਿਕਾ ਦਾ ਦਿਲੋਂ ਧੰਨਵਾਦ ਕੀਤਾ।