ਆਕਲੈਂਡ (ਹਰਪ੍ਰੀਤ ਸਿੰਘ) - ਭਾਂਵੇ ਆਸਟ੍ਰੇਲੀਆ ਨਾਲ ਟ੍ਰਾਂਸ-ਤਾਸਮਨ ਟਰੈਵਲ ਬਬਲ ਸ਼ੁਰੂ ਹੋਣ ਤੋਂ ਬਾਅਦ ਹਵਾਈ ਸਫਰ ਦੀਆਂ ਟਿਕਟਾਂ ਦੀ ਬੁਕਿੰਗ ਦੀ ਰਫਤਾਰ ਲਗਾਤਾਰ ਤੇਜੀ ਨਾਲ ਚੱਲ ਰਹੀ ਹੈ ਤੇ ਜੋ ਲੋਕ ਸਸਤੀਆਂ ਟਿਕਟਾਂ ਦਾ ਸੁਪਨਾ ਲੈ ਰਹੇ ਸਨ, ਉਨ੍ਹਾਂ ਲਈ ਅੱਜ ਚੰਗੀ ਖਬਰ ਸਾਹਮਣੇ ਆਈ ਹੈ।
ਫਲਾਈਟ ਸੈਂਟਰ ਨੇ ਆਕਲੈਂਡ, ਕ੍ਰਾਈਸਚਰਚ ਤੇ ਵੈਲੰਿਗਟਨ ਤੋਂ ਆਸਟ੍ਰੇਲੀਆ ਦੇ ਮੁੱਖ ਸ਼ਹਿਰਾਂ ਲਈ ਘੱਟ ਰੇਟਾਂ 'ਤੇ ਟਿਕਟਾਂ ਦੀ ਜਾਣਕਾਰੀ ਜਾਰੀ ਕੀਤੀ ਹੈ। ਕਿਉਂਕਿ ਇਹ ਕਵਾਂਟਸ ਏਅਰਲਾਈਨਜ਼ ਦੀਆਂ ਹਵਾਈ ਟਿਕਟਾਂ ਹਨ, ਇਸੇ ਲਈ ਭੋਜਨ ਤੇ ਮਨੋਰੰਜਨ ਦੀ ਵਿਵਸਥਾ ਟਿਕਟਾਂ ਨਾਲ ਬਿਲਕੁਲ ਮੁਫਤ ਰਹੇਗੀ।
ਟਿਕਟਾਂ ਦਾ ਵੇਰਵਾ ਇਸ ਤਰ੍ਹਾਂ ਹੈ:-
ਆਕਲੈਂਡ ਤੋਂ ਗੋਲਡ ਕੋਸਟ (ਵਾਪਸੀ)- $349
ਆਕਲੈਂਡ, ਵੈਲੰਿਗਟਨ ਤੇ ਕ੍ਰਾਈਸਚਰਚ ਤੋਂ
ਮੈਲਬਰੋਨ (ਵਾਪਸੀ) - $479
ਸਿਡਨੀ (ਵਾਪਸੀ) - $499
ਬ੍ਰਿਸਬੇਨ (ਵਾਪਸੀ) - $499
ਐਡੀਲੇਡ, ਹੋਬਾਰਟ ਤੇ ਪਰਥ (ਵਾਇਆ ਮੈਲਬੋਰਨ) (ਵਾਪਸੀ) - $599
ਇਹ ਕਿਰਾਏ 19 ਮਈ ਤੋਂ 8 ਜੁਲਾਈ ਦੀਆਂ ਉਡਾਣਾ ਦੇ ਹੀ ਰਹਿਣਗੇ
ਬੁਕਿੰਗ ਲਈ ਕੰਪਨੀ ਦੀ ਵੈਬਸਾਈਟ 'ਤੇ ਜਾਇਆ ਜਾ ਸਕਦਾ ਹੈ।