ਆਕਲੈਂਡ (ਹਰਪ੍ਰੀਤ ਸਿੰਘ) - ਭਾਰਤ ਵਿੱਚ ਇਸ ਵੇਲੇ ਕੋਰੋਨਾ ਦਾ ਕਹਿਰ ਹੈ ਤੇ ਦੁਨੀਆਂ ਭਰ ਦੀਆਂ ਸਰਕਾਰ ਤੇ ਜੱਥੇਬੰਦੀਆਂ ਮੱਦਦ ਲਈ ਅੱਗੇ ਆ ਰਹੀਆਂ ਹਨ। ਇਸੇ ਲੜੀ ਦਾ ਹਿੱਸਾ ਬਣਦਿਆਂ ਨਿਊਜੀਲੈਂਡ ਹੈਰਲਡ ਅਖਬਾਰ ਵਲੋਂ ਆਪਣੇ ਪਾਠਕਾਂ ਨੂੰ ਇਨ੍ਹਾਂ ਪੀੜਿਤਾਂ ਦੀ ਮੱਦਦ ਦੀ ਅਪੀਲ ਕੀਤੀ ਗਈ ਸੀ ਤੇ ਸਿਰਫ 3 ਦਿਨਾਂ ਵਿੱਚ ਵਰਲਡ ਵੀਜ਼ਨ ਲਈ $203,791 ਦੀ ਰਾਸ਼ੀ ਇੱਕਠੀ ਕਰ ਲਈ ਗਈ ਹੈ ਤੇ ਇਹ ਮੱਦਦ ਮੈਡੀਕਲ ਉਪਕਰਣ, ਭੋਜਨ, ਆਕਸੀਜਨ ਕੰਸਨਟਰੇਟਰ, ਬੈੱਡ ਆਦਿ ਖ੍ਰੀਦਣ ਲਈ ਭੇਜੀ ਜਾਏਗੀ।
ਇਸ ਵੇਲੇ ਭਾਰਤ ਵਿੱਚ ਰੋਜਾਨਾ 4 ਲੱਖ ਕੋਰੋਨਾ ਕੇਸ ਸਾਹਮਣੇ ਆ ਰਹੇ ਹਨ ਰੋਜਾਨਾ 4000 ਮੌਤਾਂ ਇਸ ਬਿਮਾਰੀ ਕਰਕੇ ਹੋ ਰਹੀਆਂ ਹਨ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਅਸਲ ਵਿੱਚ ਇਹ ਆਂਕੜਾ ਕਿਤੇ ਵਧੇਰੇ ਹੈ। ਵਰਲਡ ਵੀਜ਼ਨ ਦੇ ਨੈਸ਼ਨਲ ਡਾਇਰੈਕਟਰ ਫਾਰ ਨਿਊਜੀਲੈਂਡ ਗ੍ਰਾਂਟ ਬੇਲਡਨ ਨੇ ਖੁਸ਼ੀ ਜਾਹਿਰ ਕਰਦਿਆਂ ਪ੍ਰਗਟਾਇਆ ਹੈ ਕਿ ਸਿਰਫ 3 ਦਿਨਾਂ ਵਿੱਚ ਹੁਣ ਤੱਕ ਇੱਕਠੀ ਹੋਈ ਰਕਮ ਨੇ ਦਿਖਾ ਦਿੱਤਾ ਹੈ ਕਿ ਨਿਊਜੀਲੈਂਡ ਵਾਸੀ ਕਿੰਨੇ ਉਦਾਰ ਹਨ।
Donation Link: https://my.worldvision.org.nz/donate/campaign/india-covid19#oneoff