ਆਕਲੈਂਡ (ਹਰਪ੍ਰੀਤ ਸਿੰਘ) - ਨਿਊ ਸਾਊਥ ਵੇਲਜ਼ ਵਿੱਚ ਕਮਿਊਨਿਟੀ ਕੇਸ ਸਾਹਮਣੇ ਆਉਣ ਤੋਂ ਬਾਅਦ 5000-6000 ਦੇ ਵਿਚਕਾਰ ਨਿਊਜੀਲੈਂਡ ਵਾਸੀਆਂ ਨਾਲ ਸਿਹਤ ਮਹਿਕਮਾ ਸੰਪਰਕ ਕਰ ਰਿਹਾ ਹੈ, ਇਹ ਉਹ ਨਿਊਜੀਲੈਂਡ ਵਾਸੀ ਹਨ ਜੋ ਨਿਊ ਸਾਊਥ ਵੇਲਜ਼ ਤੋਂ ਕੇਸਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਪਰਤੇ ਸਨ।
ਡਾਕਟਰ ਐਸ਼ਲੀ ਬਲੂਮਫਿਲਡ ਅਨੁਸਾਰ ਇਨ੍ਹਾਂ ਨੂੰ ਕੋਰੋਨਾ ਹੋਣ ਦਾ ਖਤਰਾ ਤਾਂ ਬਹੁਤ ਘੱਟ ਹੈ, ਪਰ ਫਿਰ ਵੀ ਸਾਵਧਾਨੀ ਵਜੋਂ ਹਰ ਜਰੂਰੀ ਕਦਮ ਚੁੱਕਿਆ ਜਾ ਰਿਹਾ ਹੈ।
ਦੱਸਦੀਏ ਕਿ ਬੀਤੇ ਵੀਰਵਾਰ ਸਿਡਨੀ ਵਿੱਚ 2 ਕਮਿਊਨਿਟੀ ਕੇਸ ਸਾਹਮਣੇ ਆਏ ਸਨ, ਜਿਸ ਕਰਕੇ ਨਿਊ ਸਾਊਥ ਵੇਲਜ਼ ਨਾਲ ਨਿਊਜੀਲੈਂਡ ਸਰਕਾਰ ਨੇ ਉਡਾਣਾ ਰੱਦ ਕਰ ਦਿੱਤੀਆਂ ਸਨ।