Sunday, 13 June 2021
08 May 2021 New Zealand

3 ਸਾਲਾਂ ਲਈ ਕੀਤੀ ‘ਪੇਅ ਫਰੀਜ਼’ ਪੁਲਿਸ ਦੀ ਭਰਤੀ ਦੇ ਰਾਹ ‘ਚ ਕੋਈ ਅੜਿੱਕਾ ਨਹੀਂ - ਪੁਲਿਸ ਮਨਿਸਟਰ

3 ਸਾਲਾਂ ਲਈ ਕੀਤੀ ‘ਪੇਅ ਫਰੀਜ਼’ ਪੁਲਿਸ ਦੀ ਭਰਤੀ ਦੇ ਰਾਹ ‘ਚ ਕੋਈ ਅੜਿੱਕਾ ਨਹੀਂ - ਪੁਲਿਸ ਮਨਿਸਟਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਪੁਲਿਸ ਮਨਿਸਟਰ ਪੋਟੋ ਵਿਲੀਅਮਜ਼ ਦਾ ਮੰਨਣਾ ਹੈ ਕਿ ਸਰਕਾਰ ਵਲੋਂ 3 ਸਾਲਾਂ ਲਈ 'ਪੇਅ ਫਰੀਜ਼' ਦੇ ਫੈਸਲੇ ਦਾ ਨਿਊਜੀਲੈਂਡ ਪੁਲਿਸ ਦੀ ਭਰਤੀ 'ਤੇ ਕੋਈ ਅਸਰ ਨਹੀਂ ਪਏਗਾ ਤੇ ਜੋ ਟੀਚਾ ਨਵੇਂ ਪੁਲਿਸ ਅਧਿਕਾਰੀਆਂ ਦੀ ਭਰਤੀ ਦਾ ਮਿਥਿਆ ਗਿਆ ਹੈ, ਉਹ ਆਸਾਨੀ ਨਾਲ ਪੂਰਾ ਕਰ ਲਿਆ ਜਾਏਗਾ।
ਦਰਅਸਲ ਇਸ ਹਫਤੇ ਸਰਕਾਰ ਨੇ ਫੈਸਲਾ ਲਿਆ ਸੀ ਕਿ ਪਬਲਿਕ ਸਰਵਿਸਜ਼ ਨਾਲ ਸਬੰਧਤ ਕਰਮਚਾਰੀਆਂ ਦੀ ਤਨਖਾਹਾਂ ਵਿੱਚ 3 ਸਾਲਾਂ ਤੱਕ ਕੋਈ ਵਾਧਾ ਨਹੀਂ ਕੀਤਾ ਜਾਏਗਾ। ਨਵੇਂ ਪੁਲਿਸ ਕਰਮਚਾਰੀਆਂ ਦੀ ਤਨਖਾਹ $61,000 ਤੋਂ ਸ਼ੁਰੂ ਹੁੰਦੀ ਹੈ।
ਸਰਕਾਰ ਨੇ ਕੋਵਿਡ 19 ਨੂੰ ਕਾਬੂ ਕਰਨ ਲਈ ਤੇ ਲੋਕਾਂ ਦੀ ਆਰਥਿਕ ਮੱਦਦ ਲਈ ਬਿਲੀਅਨ ਡਾਲਰਾਂ ਦਾ ਕਰਜਾ ਚੁੱਕਿਆ ਹੈ ਤੇ ਤਨਖਾਹਾਂ ਨਾ ਵਧਾਏ ਜਾਣ ਦਾ ਫੈਸਲਾ ਵੀ ਇਸੇ ਕਰਕੇ ਲਿਆ ਗਿਆ ਹੈ ਤਾਂ ਜੋ ਸਰਕਾਰ ਤ'ੇ ਪੈਣ ਵਾਲਾ ਵਾਧੂ ਦਾ ਬੋਝ ਘਟਾਇਆ ਜਾ ਸਕੇ।

ADVERTISEMENT
NZ Punjabi News Matrimonials