ਆਕਲੈਂਡ (ਹਰਪ੍ਰੀਤ ਸਿੰਘ) - ਨਿਊ ਸਾਊਥ ਵੇਲਜ਼ ਵਿੱਚ 2 ਕਮਿਊਨਿਟੀ ਕੇਸ ਆਉਣ ਤੋਂ ਬਾਅਦ ਨਿਊਜੀਲੈਂਡ ਸਰਕਾਰ ਨੇ ਸਿਡਨੀ ਲਈ ਉਡਾਣਾ ਨੂੰ ਆਰਜੀ ਤੌਰ 'ਤੇ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤਾ ਸੀ, ਪਰ ਹੁਣ ਦੁਬਾਰਾ ਤੋਂ ਇਸ ਫੈਸਲੇ 'ਤੇ ਵਿਚਾਰ ਕਰਦਿਆਂ ਸਰਕਾਰ ਨੇ ਕੱਲ ਐਤਵਾਰ 11.59 ਰਾਤ ਤੋਂ ਦੁਬਾਰਾ ਉਡਾਣਾ ਬਹਾਲ ਕਰਨ ਦਾ ਫੈਸਲਾ ਲਿਆ ਹੈ। ਇਸ ਗੱਲ ਦੀ ਜਾਣਕਾਰੀ ਡਾਕਟਰ ਐਸ਼ਲੀ ਬਲੂਮਫਿਲਡ ਵਲੋਂ ਜਾਰੀ ਕੀਤੀ ਗਈ ਹੈ।
ਅਜੇ ਵੀ ਨਿਊਜੀਲੈਂਡ ਸਿਹਤ ਮਹਿਕਮੇ ਦੇ ਅਧਿਕਾਰੀ, ਨਿਊ ਸਾਊਥ ਵੇਲਜ਼ ਦੇ ਸਿਹਤ ਮਹਿਕਮੇ ਦੇ ਅਧਿਕਾਰੀਆਂ ਨਾਲ ਵਿਚਾਰ ਅਧੀਨ ਹਨ।