ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਨਿਊਜ਼ੀਲੈਂਡ ਦੇ ਡੁਨੇਡਿਨ ਸ਼ਹਿਰ ਦੀ ਸੁਪਰ-ਮਾਰਕੀਟ ਕਾਊਂਟਡਾਊਨ `ਚ ਇਕ ਵਿਅਕਤੀ ਦੁਆਰਾ ਛੁਰਾ ਮਾਰ ਕੇ ਪੰਜ ਵਿਅਕਤੀਆਂ ਨੂੰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਕਾਊਂਟਡਾਊਨ ਦੇ ਕੰਜਿ਼ਊਮਰ ਮਾਮਲਿਆਂ ਨਾਲ ਸਬੰਧਤ ਮੈਨੇਜਰ ਕੀਨੀ ਹੈਨੇਫਿਨ ਅਨੁਸਾਰ ਜ਼ਖਮੀ ਹੋਣ ਵਾਲਿਆਂ `ਚ 2 ਜਣੇ ਕਾਊਂਟਡਾਊਨ ਦੇ ਮੁਲਾਜ਼ਮ ਹਨ।
ਸੈਂਟ ਜੌਹਨ ਐਂਬੂਲੈਂਸ ਅਨੁਸਾਰ ਜ਼ਖਮੀਆਂ ਨੂੰ ਡੁਨੇਡਿਨ ਹਸਪਤਾਲ `ਚ ਭਰਤੀ ਕਰਵਾਇਆ ਗਿਆ ਹੈ ਅਤੇ ਦੋ ਜ਼ਖਮੀਆਂ ਦੀ ਹਾਲਤ ਗੰਭੀਰ ਹੈ।
ਪੁਲੀਸ ਵੱਲੋਂ ਜਾਰੀ ਬਿਆਨ ਅਨੁਸਾਰ ਇਕ ਵਿਅਕਤੀ ਨੂੰ ਹਿਰਾਸਤ `ਚ ਲਿਆ ਗਿਆ ਹੈ।
ਘਟਨਾ ਦੇ ਚਸ਼ਮਦੀਦ ਗਵਾਹ ਅਨੁਸਾਰ ਹਮਲਾਵਰ ਨਸ਼ੇ ਦੀ ਹਾਲਤ `ਚ ਲੱਗਦਾ ਸੀ।