ਆਕਲੈਂਡ (ਹਰਪ੍ਰੀਤ ਸਿੰਘ) - ਕੋਵਿਡ ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਤੇਜੀ ਨਾਲ ਕੀਤੀ ਜਾ ਰਹੀ ਵੈਕਸੀਨੇਸ਼ਨ ਤੋਂ ਚਿੰਤਤ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਕੋਰੋਨਾ ਵੈਕਸੀਨੇਸ਼ਨ ਜਿਸ ਰਫਤਾਰ ਨਾਲ ਨਿਊਜੀਲ਼ੈਂਡ ਵਿੱਚ ਚੱਲ ਰਹੀ ਹੈ, ਉਸ ਕਰਕੇ ਵੈਕਸੀਨ ਦਾ ਮੌਜੂਦਾ ਸਟਾਕ ਫਾਈਜ਼ਰ ਦੀ ਆਉਣ ਵਾਲੀ ਅਗਲੀ ਸਪਲਾਈ ਤੋਂ ਪਹਿਲਾਂ ਖਤਮ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਜੂਨ ਤੱਕ ਅਗਲੀ ਸਪਲਾਈ ਨਿਊਜੀਲੈਂਡ ਨੂੰ ਮਿਲਣੀ ਹੈ ਤੇ ਇਸੇ ਲਈ ਜੂਨ ਵਿੱਚ ਵੈਕਸੀਨ ਦੀ ਘਾਟ ਦੀ ਸੱਮਸਿਆ ਦਰਪੇਸ਼ ਆ ਸਕਦੀ ਹੈ। ਵੈਕਸੀਨ ਨਾ ਘਟੇ ਇਸ ਲਈ ਉਨ੍ਹਾਂ ਦੱਸਿਆ ਕਿ ਉਹ ਯੋਜਨਾ ਬਣਾ ਰਹੇ ਹਨ।
ਦੱਸਦੀਏ ਕਿ ਨਿਊਜੀਲੈਂਡ ਸਰਕਾਰ ਨੇ ਚਾਰ ਕੰਪਨੀਆਂ ਨਾਲ ਕੋਰੋਨਾ ਵੈਕਸੀਨ ਦੀ ਸਪਲਾਈ ਦਾ ਇਕਰਾਰ ਕੀਤਾ ਸੀ, ਜਿਨ੍ਹਾਂ ਚੋਂ ਫਾਈਜ਼ਰ ਕੰਪਨੀ ਦੀ ਵੈਕਸੀਨ ਹੀ ਨਿਊਜੀਲੈਂਡ ਵਾਸੀਆਂ ਨੂੰ ਲੱਗ ਰਹੀ ਹੈ, ਨੋਵਾਵੇਕਸ ਦਵਾਈ ਦਾ ਅਜੇ ਵੀ ਟ੍ਰਾਇਲ ਚੱਲ ਰਿਹਾ ਹੈ ਤੇ ਜੋਨਸਨ ਐਂਡ ਜੋਨਸਨ ਦੀ ਜੈਨਸਨ ਤੇ ਐਸਟਰਾ ਜੀਨੇਕਾ ਦੀ ਦਵਾਈ ਕਰਕੇ ਬਲੱਡ ਕਲਾਟ ਪੈਦਾ ਹੋਣ ਦੀ ਸੱਮਸਿਆ ਸਾਹਮਣੇ ਆਈ ਸੀ, ਜਿਸ ਕਰਕੇ ਇਹ ਦੋਨੋਂ ਦਵਾਈਆਂ ਨਹੀਂ ਮੰਗਵਾਈਆਂ ਗਈਆਂ।