ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਮਹਾਂਮਾਰੀ ਦਾ ਵੇਲਾ, ਜਿਸ ਵਿੱਚ ਨਿਊਜੀਲੈਂਡ ਨੇ ਸਭ ਤੋਂ ਪਹਿਲਾਂ ਬਾਜੀ ਮਾਰੀ ਕੋਰੋਨਾ 'ਤੇ ਕਾਬੂ ਪਾਉਣ ਵਿੱਚ, ਪਰ ਨਿਊਜੀਲੈਂਡ ਵਿੱਚ ਸੁਰੱਖਿਅਤ ਮਾਹੌਲ ਹੋਣ ਦੇ ਬਾਵਜੂਦ, ਕਾਰੋਬਾਰੀਆਂ ਲਈ ਸਕਿੱਲਡ ਵਰਕਰਾਂ ਨੂੰ ਨਾ ਲੁਭਾ ਕੇ ਨਿਊਜੀਲੈਂਡ ਸਰਕਾਰ ਇੱਕ ਸੁਨਿਹਰੀ ਮੌਕੇ ਨੂੰ ਗੁਆ ਰਹੀ ਹੈ। ਇਹ ਕਹਿਣਾ ਹੈ ਸਾਬਕਾ 'ਚੀਫ ਸਾਇੰਸ ਅਡਵਾਈਜ਼ਰ' ਸਰ ਪੀਟਰ ਗਲੂਕਮੈਨ ਦਾ।
ਉਨ੍ਹਾਂ ਦੱਸਿਆ ਕਿ ਹੁਣ ਦੁਨੀਆਂ ਦੇ ਕਈ ਦੇਸ਼ ਕੋਰੋਨਾ ਵੈਕਸੀਨੇਸ਼ਨ ਸ਼ੁਰੂ ਕਰ ਚੁੱਕੇ ਹਨ ਤੇ ਕਾਬੂ ਹਲਾਤਾਂ ਵਿੱਚ ਬਾਰਡਰ ਖੋਲ ਸਕਿੱਲਡ ਵਰਕਰਾਂ ਨੂੰ ਸੱਦਣ ਦੀ ਤਿਆਰੀ ਕਰ ਰਹੇ ਹਨ, ਕਿਉਂਕਿ ਸਕਿੱਲਡ ਵਰਕਰ ਕਾਰੋਬਾਰੀਆਂ ਲਈ ਬਹੁਤ ਅਹਿਮ ਹਨ, ਜੋ ਸਿੱਧੇ ਤੌਰ 'ਤੇ ਅਰਥਚਾਰੇ ਨੂੰ ਸਹਾਰਾ ਦਿੰਦੇ ਹਨ। ਪਰ ਇਸ ਦੌੜ ਵਿੱਚ ਨਿਊਜੀਲੈਂਡ ਪਿੱਛੇ ਰਹਿ ਰਿਹਾ ਹੈ, ਕਿਉਂਕਿ ਅਜੇ ਤੱਕ ਨਿਊਜੀਲੈਂਡ ਸਰਕਾਰ ਸਹੀ ਮਾਇਨੇ ਵਿੱਚ ਕਾਰੋਬਾਰੀਆਂ ਲਈ ਅਜਿਹਾ ਕੋਈ ਹੀਲਾ ਨਹੀਂ ਕਰ ਸਕੀ ਹੈ, ਜਿਸ ਨਾਲ ਕਾਰੋਬਾਰੀਆਂ ਲਈ ਸਕਿੱਲਡ ਵਰਕਰਾਂ ਨੂੰ ਸੱਦਣ ਦੇ ਯਤਨ ਕੀਤੇ ਗਏ ਹੋਣ।
ਉਨਾਂ ਆਕਲੈਂਡ ਵਿੱਚ ਇੱਕ ਬਿਜਨੈਸ ਸਮਾਰੋਹ ਵਿੱਚ ਕਿਹਾ ਕਿ ਇਸ ਵੇਲੇ ਸਭ ਤੋਂ ਮੱਹਤਵਪੂਰਨ ਹੈ ਦੁਨੀਆਂ ਨਾਲ ਦੁਬਾਰਾ ਤੋਂ ਜੁੜਣਾ ਹੈ।