ਆਕਲੈਂਡ (ਹਰਪ੍ਰੀਤ ਸਿੰਘ) - ਬਾਰਡਰ 'ਤੇ ਦਿੱਤੀ ਗਈ ਵਿਸ਼ੇਸ਼ ਛੋਟ ਤਹਿਤ ਆਉਂਦੇ ਕੁਝ ਮਹੀਨਿਆਂ ਵਿੱਚ 220 ਅਮੀਰ ਨਿਵੇਸ਼ਕ ਨਿਊਜੀਲੈਂਡ ਪੁੱਜਣਗੇ। ਇਨ੍ਹਾਂ ਨਿਵੇਸ਼ਕਾਂ ਦੇ ਨਾਲ ਕਈ ਮਿਲੀਅਨ ਡਾਲਰ ਦਾ ਸਿੱਧਾ ਨਿਵੇਸ਼ ਵੀ ਨਿਊਜੀਲੈਂਡ ਵਿੱਚ ਹੋਏਗਾ, ਜਿਸ ਨਾਲ ਨੌਕਰੀਆਂ ਤਾਂ ਪੈਦਾ ਹੋਣਗੀਆਂ ਹੀ, ਨਾਲ ਹੀ ਅਰਥਚਾਰੇ ਨੂੰ ਵੀ ਸਹਾਰਾ ਮਿਲੇਗਾ। ਇਨ੍ਹਾਂ ਨਿਵੇਸ਼ਕਾਂ ਨੂੰ ਨਿਊਜੀਲੈਂਡ ਸਰਕਾਰ ਵਲੋਂ ਚਲਾਏ ਜਾ ਰਹੇ 2 ਵੱਖੋ-ਵੱਖ ਪ੍ਰੋਗਰਾਮਾਂ ਤਹਿਤ ਆਉਣ ਦੀ ਇਜਾਜਤ ਦਿੱਤੀ ਜਾ ਰਹੀ ਹੈ।
ਇਹ ਜਾਣਕਾਰੀ ਐਮ ਬੀ ਆਈ ਈ ਵਲੋਂ ਦਿੱਤੀ ਗਈ ਹੈ ਤੇ ਐਮ ਬੀ ਆਈ ਇਸ ਨੂੰ ਅਰਥਚਾਰੇ ਦੇ ਲਈ ਵਧੀਆ ਨਤੀਜਾ ਦੱਸ ਰਹੀ ਹੈ। ਇਸ ਪ੍ਰੋਗਰਾਮ ਸਬੰਧੀ ਪੂਰੀ ਜਾਣਕਾਰੀ ਇਮੀਗ੍ਰੇਸ਼ਨ ਨਿਊਜੀਲੈਂਡ ਦੀ ਵੈਬਸਾਈਟ 'ਤੇ ਪਾਈ ਗਈ ਹੈ।
ਅਸੋਸੀਏਸ਼ਨ ਫਾਰ ਮਾਈਗ੍ਰੇਸ਼ਨ ਐਂਡ ਇਨਵੈਸਟਮੈਂਟ ਦੀ ਚੇਅਰ ਜੂਨ ਰੇਨਸਨ ਦਾ ਕਹਿਣਾ ਹੈ ਕਿ ਇਨ੍ਹਾਂ ਨਿਵੇਸ਼ਕਾਂ ਵਲੋ ਕੀਤੇ ਜਾਣ ਵਾਲੇ ਨਿਵੇਸ਼ ਸਬੰਧੀ ਵਧੀਆ ਹੋਏਗਾ, ਜੇ ਸਰਕਾਰ ਵਧੇਰੇ ਜਾਣਕਾਰੀ ਦੇਵੇ।