ਆਕਲੈਂਡ (ਹਰਪ੍ਰੀਤ ਸਿੰਘ): ਕ੍ਰਾਈਸਚਰਚ ਦਾ ਐਂਜੋ ਹੈਲੀਬਰਟਨ (16) ਆਪਣੇ ਨਾਲ ਵਾਪਰੇ ਹਾਦਸੇ ਤੋਂ ਪਹਿਲਾਂ ਬਹੁਤ ਹੀ ਹੱਸਮੁੱਖ ਤੇ ਆਪਣੇ ਦੋਸਤਾਂ -ਮਿੱਤਰਾਂ ਵਿੱਚ ਸਰਗਰਮ ਸੀ, ਪਰ ਮੋਂਕਸ ਬੇਅ ਵਿੱਚ ਹੱਸਦੇ ਖੇਡਦੇ ਅਚਾਨਕ ਲਾਈ ਇੱਕ ਡੁੱਬਕੀ ਉਸਨੂੰ ਕਾਫੀ ਮਹਿੰਗੀ ਪੈ ਗਈ। ਦਰਅਸਲ ਜਿੱਥੇ ਓਨੇਂ ਛਾਲ ਮਾਰੀ ਉਹ ਕਾਫੀ ਉਥਲਾ ਪਾਣੀ ਸੀ ਤੇ ਡੁੱਬਕੀ ਮਾਰਨ ਤੋਂ ਬਾਅਦ ਐਂਜੋ ਇੰਨੀਂ ਜੋਰ ਨਾਲ ਪੱਥਰ ਨਾਲ ਟਕਰਾਇਆ ਕਿ ਬੇਹੋਸ਼ ਹੋ ਗਿਆ ਅਤੇ 31 ਜਨਵਰੀ ਨੂੰ ਵਾਪਰੇ ਹਾਦਸੇ ਤੋਂ ਬਾਅਦ ਉਹ ਹੁਣ ਲਕਵਾਗ੍ਰਸਤ ਹੋ ਗਿਆ ਹੈ।
ਕਾਬਿਲੇਗੌਰ ਹੈ ਕਿ ਇਹ ਹਾਦਸਾ ਵੱਡੀ ਉਦਾਹਰਣ ਹੈ ਕਿ ਸਾਨੂੰ ਜੱਦੋਂ ਤੱਕ ਪੂਰੀ ਜਾਣਕਾਰੀ ਨਾ ਹੋਏ ਤੱਦ ਤੱਕ ਪਾਣੀ ਵਿੱਚ ਤੈਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਬੀਤੇ ਸਮੇਂ ਵਿੱਚ ਭਾਰਤੀ ਨੌਜਵਾਨਾਂ ਦੀਆਂ ਪਾਣੀ ਵਿੱਚ ਡੁੱਬਕੇ ਹੋਈਆਂ ਮੌਤਾਂ ਵੀ ਅਜਿਹੀਆਂ ਅਣਗਹਿਲੀਆਂ ਭਰੀਆਂ ਗਲਤੀਆਂ ਦਾ ਨਤੀਜਾ ਹੀ ਕਿਹਾ ਜਾ ਸਕਦਾ ਹੈ।